Latest News
ਭਾਜਪਾ ਦਾ ਇਤਿਹਾਦੀ 19 ਕਰੋੜ ਦੇ ਚੈੱਕ ਬਾਉਂਸ ਕੇਸ 'ਚ ਗ੍ਰਿਫਤਾਰ

Published on 22 Aug, 2019 11:42 AM.


ਤਿਰੁਅਨੰਤਪੁਰਮ : ਕੇਰਲਾ ਵਿਚ ਭਾਜਪਾ ਦੀ ਇਤਿਹਾਦੀ ਭਾਰਤ ਧਰਮ ਜਨ ਸੈਨਾ ਦੇ ਪ੍ਰਧਾਨ ਤੁਸ਼ਾਰ ਵੇਲਾਪੱਲੀ ਨੂੰ ਯੂ ਏ ਈ ਦੀ ਪੁਲਸ ਨੇ ਚੈੱਕ ਬਾਉਂਸ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਹੈ। ਮਲਿਆਲੀ ਬਿਜ਼ਨਸਮੈਨ ਨਸੀਲ ਅਬਦੁੱਲਾ ਨੇ ਅਜਮਾਨ ਥਾਣੇ ਵਿਚ ਸ਼ਿਕਾਇਤ ਕੀਤੀ ਸੀ ਕਿ ਤੁਸ਼ਾਰ ਵੱਲੋਂ 10 ਸਾਲ ਪਹਿਲਾਂ ਦਿੱਤਾ ਕਰੀਬ 19 ਕਰੋੜ ਦਾ ਚੈੱਕ ਬਾਉਂਸ ਹੋ ਗਿਆ ਹੈ। ਤੁਸ਼ਾਰ ਦੇ ਪਿਤਾ ਵੇਲਾਪੱਲੀ ਨਤੇਸਨ ਦੀ ਉਥੇ ਕੰਸਟ੍ਰਕਸ਼ਨ ਕੰਪਨੀ ਹੁੰਦੀ ਸੀ। ਉਸਤੋਂ ਬਾਅਦ ਤੁਸ਼ਾਰ ਕੰਪਨੀ ਦਾ ਚੇਅਰਮੈਨ ਬਣ ਗਿਆ ਸੀ। ਘਾਟੇ ਕਾਰਨ ਕੰਪਨੀ ਬੰਦ ਕਰਨ ਵੇਲੇ ਉਸਨੇ ਅਬਦੁੱਲਾ ਦੇ ਪੈਸੇ ਦੇਣੇ ਸਨ। ਤੁਸ਼ਾਰ ਨੇ ਵਾਇਨਾਡ ਹਲਕੇ ਤੋਂ ਲੋਕਸਭਾ ਚੋਣ ਲੜੀ ਸੀ ਤੇ ਰਾਹੁਲ ਗਾਂਧੀ ਤੋਂ ਹਾਰ ਗਿਆ ਸੀ। ਉਹ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਦਾ ਕੇਰਲਾ ਦਾ ਕਨਵੀਨਰ ਵੀ ਹੈ। ਉਸਦੇ ਪਿਤਾ ਨਤੇਸਨ, ਜੋ ਕਿ ਸ਼ਰਾਬ ਦਾ ਵੱਡਾ ਕਾਰੋਬਾਰੀ ਤੇ ਏਜ਼ਾਵਾ ਭਾਈਚਾਰੇ ਦਾ ਆਗੂ ਵੀ ਹੈ, ਨੇ ਦੋਸ਼ ਲਾਇਆ ਹੈ ਕਿ ਅਬਦੁੱਲਾ ਨੇ ਤੁਸ਼ਾਰ ਨੂੰ ਮਾਮਲਾ ਹੱਲ ਕਰਨ ਲਈ ਸੱਦਿਆ ਸੀ, ਇਹ ਪਤਾ ਨਹੀਂ ਸੀ ਕਿ ਉਸਨੇ ਗ੍ਰਿਫਤਾਰ ਕਰਾਉਣ ਦੀ ਯੋਜਨਾ ਬਣਾਈ ਹੋਈ ਸੀ।

244 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper