Latest News
ਕਾਂਗਰਸ ਆਗੂਆਂ ਦਾ ਮੋਦੀ ਪ੍ਰਤੀ ਬਦਲਦਾ ਨਜ਼ਰੀਆ

Published on 23 Aug, 2019 11:44 AM.


ਤਿਰੁਅਨੰਤਪੁਰਮ : ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇ ਚੰਗਾ ਕੰਮ ਕਰਦੇ ਹਨ ਤਾਂ ਉਸ ਦੀ ਪ੍ਰਸੰਸਾ ਹੋਣੀ ਚਾਹੀਦੀ ਹੈ। ਇਸ ਨਾਲ ਜਦੋਂ ਮੋਦੀ ਗਲਤੀ ਕਰਨਗੇ ਤਾਂ ਸਾਡੀ ਅਲੋਚਨਾ ਨੂੰ ਭਰੋਸੇਯੋਗਤਾ ਮਿਲੇਗੀ। ਥਰੂਰ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਦੋ ਹੋਰ ਸੀਨੀਅਰ ਆਗੂਆਂ ਨੇ ਮੋਦੀ ਨੂੰ ਖਲਨਾਇਕ ਵਾਂਗ ਪੇਸ਼ ਕਰਨ ਨੂੰ ਗਲਤ ਦੱਸਿਆ ਹੈ।
ਜੈਰਾਮ ਰਮੇਸ਼ ਦੇ ਇਸੇ ਤਰ੍ਹਾਂ ਦੇ ਬਿਆਨ ਦੇ ਬਾਅਦ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ ਕਿ ਮੋਦੀ ਨੂੰ ਖਲਨਾਇਕ ਵਜੋਂ ਪੇਸ਼ ਕਰਕੇ ਆਪੋਜ਼ੀਸ਼ਨ ਉਨ੍ਹਾ ਦੀ ਮਦਦ ਕਰਦੀ ਹੈ। ਉਨ੍ਹਾ ਦੇ ਕੰਮ ਨੂੰ ਸਵੀਕਾਰ ਨਾ ਕਰਨ ਤੇ ਹਰ ਸਮੇਂ ਖਲਨਾਇਕ ਦੀ ਤਰ੍ਹਾਂ ਪੇਸ਼ ਕਰਨ ਨਾਲ ਕੁਝ ਹਾਸਲ ਹੋਣ ਵਾਲਾ ਨਹੀਂ। ਜੈਰਾਮ ਨੇ ਬੁੱਧਵਾਰ ਕਿਹਾ ਸੀ ਕਿ ਇਹ ਸਮਾਂ ਹੈ ਕਿ ਮੋਦੀ ਦੇ ਕੰਮ ਅਤੇ 2014 ਤੇ 2019 ਵਿਚਾਲੇ ਉਨ੍ਹਾ ਜੋ ਕੀਤਾ, ਉਸ ਦੇ ਮਹੱਤਵ ਨੂੰ ਸਮਝੀਏ, ਜਿਸ ਕਾਰਨ ਉਹ ਸੱਤਾ ਵਿਚ ਪਰਤੇ। ਉਨ੍ਹਾ ਕਿਹਾ ਕਿ ਮੋਦੀ ਸ਼ਾਸਨ ਦਾ ਮਾਡਲ ਪੂਰੀ ਤਰ੍ਹਾਂ ਨਕਾਰਾਤਮਕ ਗਾਥਾ ਨਹੀਂ। ਉਨ੍ਹਾ ਸਿਆਸੀ ਵਿਸ਼ਲੇਸ਼ਕ ਕਪਿਲ ਸਤੀਸ਼ ਕੋਮੀ ਰੈਡੀ ਦੀ ਕਿਤਾਬ 'ਮਾਲੇਵਾਲੇਂਟ ਰਿਪਬਲਿਕ : ਏ ਸ਼ਾਰਟ ਹਿਸਟਰੀ ਆਫ ਦੀ ਨਿਊ ਇੰਡੀਆ' ਦਾ ਵਿਮੋਚਨ ਕਰਦਿਆਂ ਇਹ ਟਿੱਪਣੀ ਕੀਤੀ ਸੀ।

77 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper