Latest News
ਆਦਮੀ ਮਸ਼ੀਨ ਨਹੀਂ, ਬਿਨਾਂ ਗਲਤੀਆਂ ਦੇ ਕੰਮ ਨਹੀਂ ਕਰ ਸਕਦਾ : ਹਾਈ ਕੋਰਟ

Published on 23 Aug, 2019 11:45 AM.


ਬੈਂਗਲੁਰੂ (ਨਵਾਂ ਜ਼ਮਾਨਾ ਸਰਵਿਸ)
ਕਰਨਾਟਕ ਹਾਈ ਕੋਰਟ ਦਾ ਮੰਨਣਾ ਹੈ ਕਿ ਇਨਸਾਨ ਮਸ਼ੀਨ ਨਹੀਂ ਹੈ। ਕਿਸੇ ਵੀ ਇਨਸਾਨ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਬਿਨਾਂ ਗਲਤੀ ਦੇ ਕੋਈ ਕੰਮ ਕਰ ਸਕਦਾ ਹੋਵੇ। ਹਾਈ ਕੋਰਟ ਨੇ ਮਿੰਨੀ ਟਰੱਕ ਦੇ ਡਰਾਇਵਰ ਨੂੰ 12 ਫੀਸਦੀ ਵਿਆਜ ਦੇ ਨਾਲ 1.5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੰਦੇ ਹੋਏ ਇਹ ਤਰਕ ਦਿੱਤਾ।
10 ਅਕਤੂਬਰ 2010 ਦੀ ਸਵੇਰੇ ਕਰੀਬ ਸਾਢੇ ਗਿਆਰਾਂ ਵਜੇ ਡਰਾਈਵਰ ਸਿਦੇਸ਼ਵਰ ਦੇ ਮਿੰਨੀ ਟਰੱਕ ਦੀ ਟਰੱਕ ਕੱਲਮਬੇਲਾ ਸਥਿਤ ਕਦਾਗਿਗੇਰੇ ਗੇਟ ਦੇ ਕੋਲ ਦੂਜੇ ਟਰੱਕ ਨਾਲ ਹੋ ਗਈ। ਹਾਦਸੇ 'ਚ ਸਿਦੇਸ਼ਵਰ ਨੂੰ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਦੇ ਸਰੀਰ ਨੇ 15 ਫੀਸਦੀ ਕੰਮ ਕਰਨਾ ਬੰਦ ਕਰ ਦਿੱਤਾ। ਹਾਈ ਕੋਰਟ ਦੇ ਜਸਟਿਸ ਵੀ ਵੀਰੱਪਾ ਨੇ ਕਿਹਾ, 'ਇਹ ਚੰਗੀ ਤਰ੍ਹਾਂ ਹੋਵੇ ਕਿ ਫੈਕਟਰੀ ਜਾਂ ਹੋਰ ਸਥਾਨਾਂ 'ਤੇ ਕੰਮ ਕਰਨ ਵਾਲੇ ਲੋਕ ਇਨਸਾਨ ਹਨ, ਮਸ਼ੀਨ ਨਹੀਂ। ਉਹ ਮਨੁੱਖੀ ਗਲਤੀਆਂ ਦੇ ਅਧੀਨ ਹਨ। ਕਿਸੇ ਵੀ ਵਿਅਕਤੀ ਤੋਂ ਬਿਨਾਂ ਭਟਕਾਏ, ਬਿਨਾਂ ਕੋਈ ਗਲਤੀ ਕੀਤੇ ਕੰਮ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।'
ਉਨ੍ਹਾਂ ਨੇ ਅੱਗੇ ਕਿਹਾ, 'ਇਸ ਤਰ੍ਹਾਂ ਦਾ ਮਾਮਲਾ ਕਰਮਚਾਰੀ ਮੁਆਵਜ਼ਾ ਐਕਟ ਅਧੀਨ ਆਉਂਦਾ ਹੈ।' ਜਸਟਿਸ ਵੀ ਵਿਰੱਪਾ ਨੇ ਤਾਮਾਕੁਰੂ ਜ਼ਿਲ੍ਹੇ ਦੇ ਡਰਾਈਵਰ ਸਿਦੇਸ਼ਵਰ ਦੀ ਅਪੀਲ ਸਵੀਕਾਰ ਕਰਦੇ ਹੋਏ ਮੁਆਵਜ਼ੇ ਦਾ ਫੈਸਲਾ ਸੁਣਾਇਆ। ਸਿਦੇਸ਼ਵਰ ਨੇ ਐਕਸੀਡੈਂਟ ਤੋਂ ਬਾਅਦ ਇੰਸ਼ੋਰੈਂਸ ਕੰਪਨੀ ਅਤੇ ਟਰੱਕ ਮਾਲਕ ਦੇ ਸਾਹਮਣੇ ਕਲੇਮ ਕਰਕੇ ਮੁਆਵਜ਼ੇ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਤਰਕ ਦਿੱਤਾ ਕਿ ਉਨ੍ਹਾਂ ਨੂੰ ਹਰ ਮਹੀਨੇ 8 ਹਜ਼ਾਰ ਰੁਪਏ ਅਤੇ ਸੌ ਰੁਪਏ ਰੋਜ਼ਾਨਾ ਭੱਤਾ ਮਿਲਦਾ ਹੈ ਅਤੇ ਨੌਕਰੀ ਦੌਰਾਨ ਉਸ ਦਾ ਐਕਸੀਡੈਂਟ ਹੋਇਆ ਸੀ।
ਉਨ੍ਹਾ ਅੱਗੇ ਦਾਅਵਾ ਕੀਤਾ ਕਿ ਦਵਾਈਆਂ, ਵਾਹਨ ਅਤੇ ਹੋਰ 'ਚ 60 ਹਜ਼ਾਰ ਰੁਪਏ ਖਰਚ ਦਿੱਤੇ। ਦੂਜੇ ਪਾਸੇ ਮਿੰਨੀ ਟਰੱਕ ਦੇ ਮਾਲਕ ਕੇ ਐਲ ਪ੍ਰਕਾਸ਼ ਨੇ ਦਾਅਵਾ ਕੀਤਾ ਕਿ ਉਹ ਸਿਦੇਸ਼ਵਰ ਨੂੰ ਹਰ ਮਹੀਨੇ 5 ਹਜ਼ਾਰ ਰੁਪਏ ਅਤੇ 100 ਰੁਪਏ ਰੋਜ਼ਾਨਾ ਗੁਜ਼ਾਰਾ ਭੱਤਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮੁਆਵਜ਼ਾ ਇੰਸ਼ੋਰੈਂਸ ਕੰਪਨੀ ਦੁਆਰਾ ਦਿੱਤਾ ਜਾਣਾ ਚਾਹੀਦਾ ਹੈ।

72 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper