Latest News
ਤੇਜ਼ ਵਹਾਅ 'ਚ ਨਹਾ ਰਿਹਾ ਨੌਜਵਾਨ ਡੁੱਬਿਆ

Published on 23 Aug, 2019 11:50 AM.


ਜਲਾਲਾਬਾਦ (ਜੀਤ ਕੁਮਾਰ)-ਉਪ ਮੰਡਲ ਜਲਾਲਾਬਾਦ ਦੇ ਅਧੀਨ ਪੈਂਦੀ ਸਰਹੱਦੀ ਢਾਣੀ ਨੱਥਾ ਸਿੰਘ ਵਾਲਾ ਵਿਖੇ ਸਤਲੁਜ ਦਰਿਆ ਦੀ ਫਾਟ 'ਚ ਨਹਾ ਰਹੇ ਇਕ ਨੌਜਵਾਨ ਵਿਅਕਤੀ ਦੇ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਦਕਿ ਉਸ ਦੇ ਨਾਲ ਨਹਾ ਰਹੇ 4 ਹੋਰ ਵਿਅਕਤੀ ਵਾਲ-ਵਾਲ ਬਚ ਗਏ। ਦਰਿਆ ਦੀ ਫਾਟ 'ਚ ਡੁੱਬਣ ਵਾਲਾ ਨੌਜਵਾਨ ਜੱਜ ਸਿੰਘ (17) ਪੁੱਤਰ ਜਸਵੰਤ ਸਿੰਘ ਵਾਸੀ ਢੰਡੀ ਕਦੀਮ, ਜੋ ਕਿ 11ਵੀਂ ਜਮਾਤ ਵਿਚ ਪੜ੍ਹਾਈ ਕਰ ਰਿਹਾ ਸੀ ਅਤੇ ਉਨ੍ਹਾਂ ਦੀ ਜ਼ਮੀਨ ਦਰਿਆਈ ਫਾਟ ਦੇ ਕੋਲ ਹੋਣ ਕਾਰਨ ਆਪਣੇ ਦੋਸਤਾਂ ਨਾਲ ਚੱਕਰ ਲਗਾਉਣ ਗਿਆ ਸੀ ਅਤੇ ਉਥੇ ਨਹਾਉਣ ਲੱਗ ਪਏ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਸਰਹੱਦੀ ਪਿੰਡ ਨੱਥੂ ਸਿੰਘ ਵਾਲਾ ਢਾਣੀ ਦੇ ਕੋਲੋਂ ਨਿਕਲਦੀ ਸਤਲੁਜ ਦਰਿਆ ਦੀ ਫਾਟ ਵਿਚ ਬੀਤੇ ਕੁਝ ਦਿਨ ਤੋਂ ਪਾਣੀ ਆ ਚੁੱਕਿਆ ਹੈ ਅਤੇ ਇਸ ਫਾਟ ਵਿਚ ਲੋਕਾਂ ਵੱਲੋਂ ਬੀਜੀਆਂ ਗਈਆਂ ਫਸਲਾਂ ਵੀ ਡੁੱਬਣ ਨਾਲ ਨਸ਼ਟ ਹੋ ਗਈਆਂ ਹਨ। ਅੱਜ ਦੁਪਹਿਰੇ ਕਰੀਬ 1-30 ਵਜੇ ਨੌਜਵਾਨ ਆਪਣੇ ਨਾਲ 4 ਹੋਰ ਸਾਥੀਆਂ ਨਾਲ ਦਰਿਆ ਦੀ ਫਾਟ 'ਚ ਨਹਾ ਰਿਹਾ ਸੀ ਅਤੇ ਇਸ ਦੌਰਾਨ ਅਚਾਨਕ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਉਹ ਥੱਲੇ ਚਲਾ ਗਿਆ, ਇਸ ਸਮੇਂ ਉਸ ਦੇ ਨਾਲ ਵਾਲੇ ਨੌਜਵਾਨਾਂ ਨੇ ਕਾਫੀ ਰੌਲਾ ਪਾਇਆ, ਉਥੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜੱਜ ਸਿੰਘ ਦਾ ਕੋਈ ਪਤਾ ਨਹੀਂ ਚੱਲ ਸਕਿਆ, ਜਿਸ ਦੇ ਬਾਅਦ ਜਿਵੇਂ ਹੀ ਪਿੰਡਾਂ ਦੇ ਲੋਕਾਂ ਨੂੰ ਪਤਾ ਚੱਲਿਆ ਅਤੇ ਸਿਵਲ ਪ੍ਰਸ਼ਾਸਨ ਨੂੰ ਪਤਾ ਚੱਲਿਆ ਤਾਂ ਹਜ਼ਾਰਾਂ ਦੀ ਤਦਾਦ ਵਿਚ ਲੋਕ ਮੌਕੇ 'ਤੇ ਪੁੱਜ ਗਏ। ਇਸ ਮੌਕੇ ਐੱਸ.ਐੱਸ.ਪੀ. ਫਾਜ਼ਿਲਕਾ, ਐੱਸ ਡੀ ਅੱੈਮ ਜਲਾਲਾਬਾਦ ਆਦਿ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਇਸ ਦੌਰਾਨ ਜਿਹੜੇ ਵਿਅਕਤੀ ਤੈਰਨਾ ਜਾਣਦੇ ਸਨ, ਉਹ ਮੌਕੇ 'ਤੇ ਜਾ ਕੇ ਜੱਜ ਸਿੰਘ ਨੂੰ ਲੱਭਣ ਵਿਚ ਲੱਗੇ ਹੋਏ ਸਨ। ਜੱਜ ਸਿੰਘ ਨੂੰ ਲੱਭਣ ਲਈ ਸਿਵਲ ਪ੍ਰਸ਼ਾਸਨ ਵੱਲੋਂ ਗੋਤਾਖੋਰ ਬੁਲਾਉਣ ਦਾ ਇੰਤਜ਼ਾਮ ਕਰ ਲਿਆ ਸੀ, ਪਰ ਸਮਾਚਾਰ ਭੇਜੇ ਜਾਣ ਤੱਕ ਜੱਜ ਸਿੰਘ ਦਾ ਕੋਈ ਪਤਾ ਨਹੀਂ ਚੱਲ ਸਕਿਆ।

138 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper