Latest News
ਮਨੀ ਲਾਂਡਰਿੰਗ ਮਾਮਲੇ 'ਚ ਚਿਦੰਬਰਮ ਨੂੰ ਰਾਹਤ

Published on 23 Aug, 2019 11:52 AM.


ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਆਈ ਐੱਨ ਐਕਸ ਮੀਡੀਆ ਕੇਸ ਵਿਚ ਮਨੀ ਲਾਂਡਰਿੰਗ ਦੇ ਦਰਜ ਮਾਮਲੇ ਵਿਚ ਕਾਂਗਰਸ ਆਗੂ ਪੀ ਚਿਦੰਬਰਮ ਦੀ ਗ੍ਰਿਫਤਾਰੀ 'ਤੇ ਸ਼ੁੱਕਰਵਾਰ ਰੋਕ ਲਾ ਦਿੱਤੀ, ਤਾਂ ਵੀ ਉਹ 26 ਤੱਕ ਹਿਰਾਸਤ ਵਿਚ ਰਹਿਣਗੇ, ਕਿਉਂਕਿ ਸੁਪਰੀਮ ਕੋਰਟ ਨੇ ਸੀ ਬੀ ਆਈ ਵੱਲੋਂ ਦਰਜ ਮਾਮਲੇ ਵਿਚ ਦਖਲ ਨਹੀਂ ਦਿੱਤਾ। ਸੁਪਰੀਮ ਕੋਰਟ ਦੋਨੋਂ ਮਾਮਲਿਆਂ ਵਿਚ ਹੁਣ 26 ਅਗਸਤ ਨੂੰ ਸੁਣਵਾਈ ਕਰੇਗੀ। ਉਧਰ ਸਪੈਸ਼ਲ ਜੱਜ ਓ ਪੀ ਸੈਣੀ ਨੇ ਚਿਦੰਬਰਮ ਤੇ ਉਨ੍ਹਾ ਦੇ ਬੇਟੇ ਕਾਰਤੀ ਵਿਰੁੱਧ ਏਅਰਸੈੱਲ-ਮੈਕਸਿਸ ਮਾਮਲੇ 'ਤੇ ਸੁਣਵਾਈ ਟਾਲਣ ਦੀ ਸੀ ਬੀ ਆਈ ਤੇ ਈ ਡੀ ਦੀ ਮੰਗ ਨਹੀਂ ਮੰਨੀ। ਉਨ੍ਹਾ ਕਿਹਾ ਸੀ ਕਿ ਆਈ ਐੱਨ ਐੱਕਸ ਨਾਲ ਸੰਬੰਧਤ ਇਕ ਹੋਰ ਕੇਸ ਸੁਪਰੀਮ ਕੋਰਟ ਦੇ ਵਿਚਾਰਾਧੀਨ ਹੈ, ਇਸ ਕਰਕੇ ਸੁਣਵਾਈ ਟਾਲ ਦਿੱਤੀ ਜਾਵੇ। ਜੱਜ ਨੇ ਕਿਹਾ ਕਿ ਵਾਰ-ਵਾਰ ਸੁਣਵਾਈ ਟਾਲਣ ਤੋਂ ਉਹ ਬਹੁਤ ਦੁਖੀ ਹਨ। ਕੋਰਟ ਨੇ ਚਿਦੰਬਰਮ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ 'ਤੇ ਫੈਸਲਾ 3 ਸਤੰਬਰ ਤੱਕ ਲਈ ਰਾਖਵਾਂ ਰੱਖਦਿਆਂ ਉਦੋਂ ਤੱਕ ਗ੍ਰਿਫਤਾਰੀ 'ਤੇ ਰੋਕ ਲਾ ਦਿੱਤੀ ਹੈ।

265 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper