Latest News
ਬੱਦਲ ਫਟਣ ਨਾਲ ਤਬਾਹੀ, 1 ਦੀ ਮੌਤ, 4 ਜ਼ਖ਼ਮੀ

Published on 07 Sep, 2019 09:44 AM.

ਪਿਥੌਰਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪਿਥੌਰਗੜ੍ਹ ਜ਼ਿਲ੍ਹੇ 'ਚ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ ਹੈ। ਟਿਮਟਿਆ ਇਲਾਕੇ 'ਚ ਇੱਕ ਘਰ 'ਚ ਵੱਡੀ ਮਾਤਰਾ 'ਚ ਵਹਿ ਕੇ ਆਏ ਮਲਬੇ ਦੇ ਥੱਲੇ ਦੱਬਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 3 ਲੋਕ ਜ਼ਖ਼ਮੀ ਹੋ ਗਏ। ਜ਼ਿਲ੍ਹੇ ਦੇ ਬਾਂਸਬਗੜ੍ਹ, ਨਾਚਨੀ ਅਤੇ ਸਿਮਗੜ੍ਹ 'ਚ ਭਾਰੀ ਨੁਕਸਾਨ ਹੋਇਆ ਹੈ। ਸਿਮਗੜ੍ਹ ਇਲਾਕੇ 'ਚ ਦਰਜਨ ਤੋਂ ਜ਼ਿਆਦਾ ਮਕਾਨ ਨੁਕਸਾਨੇ ਗਏ। ਇੱਥੇ ਭੁਜਗਦ ਨਦੀ 'ਚ ਪਾਣੀ ਦਾ ਪੱਧਰ ਵਧ ਗਿਆ ਹੈ। ਐੱਸ ਡੀ ਆਰ ਐੱਫ਼ ਅਤੇ ਐੱਨ ਡੀ ਆਰ ਅੱੈਫ਼ ਦੀਆਂ ਟੀਮਾਂ ਮੌਕੇ 'ਤੇ ਮੌਜੂਦ ਹਨ। ਮੁਨਸਿਆਰੀ ਅਤੇ ਡੀ ਡੀ ਹਾਟ ਤਹਿਸੀਲ ਪ੍ਰਸ਼ਾਸਨ ਦੀਆਂ ਟੀਮਾਂ ਵੀ ਰਾਹਤ ਕੰਮਾਂ 'ਚ ਲੱਗੀਆਂ ਹਨ।
ਚਮੋਲੀ 'ਚ ਵੀ ਬੱਦਲ ਫਟਣ ਨਾਲ ਭਾਰੀ ਨੁਕਸਾਨ ਹੋਇਆ ਹੈ। ਇੱਥੇ ਗੋਵਿੰਦਘਾਟ ਅਤੇ ਥਰਾਲੀ 'ਚ ਬੱਦਲ ਫਟਣ ਦੀਆਂ ਘਟਨਾਵਾਂ ਹੋਈਆਂ। ਥਰਾਲੀ 'ਚ ਇੱਕ ਮਹਿਲਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ, ਜਿਸ ਨੂੰ ਰੈਸਕਿਊ ਕਰਕੇ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਗੋਵਿੰਦਘਾਟ 'ਚ ਮਲਬੇ ਹੇਠਾਂ ਕਈ ਗੱਡੀਆਂ ਦੱਬੀਆਂ ਗਈਆਂ। ਇੱਥੇ ਅਫ਼ਰਾ-ਤਫ਼ਰੀ ਵਾਲਾ ਮਾਹੌਲ ਹੈ।

290 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper