Latest News
ਬੰਤ ਬਰਾੜ ਪੁੱਜੇ ਧਮਾਕਾ ਘਟਨਾ ਦੇ ਪੀੜਤ ਪਰਵਾਰਾਂ ਦੀ ਸਾਰ ਲੈਣ

Published on 07 Sep, 2019 09:51 AM.

ਬਟਾਲਾ (ਤਰਲੋਕ ਬੱਗਾ)
ਕਾਮਰੇਡ ਬੰਤ ਬਰਾੜ ਸਕੱਤਰ ਸੀ ਪੀ ਆਈ ਪੰਜਾਬ, ਪਿੱਛਲੇ ਦਿਨੀਂ ਪਟਾਕਿਆਂ ਦੀ ਫੈਕਟਰੀ ਵਿੱਚ ਹੋਏ ਜ਼ਬਰਦਸਤ ਧਮਾਕੇ ਦਾ ਸ਼ਿਕਾਰ ਹੋਏ ਲੋਕਾਂ ਦਾ ਹਾਲ ਪੁੱਛਣ ਲਈ ਬਟਾਲਾ ਆਏ। ਇਥੇ ਉਨਾਂ ਨੇ ਮ੍ਰਿਤਕਾਂ ਦੇ ਪਰਵਾਰਾਂ ਨਾਲ ਵੀ ਦੁੱਖ ਸਾਂਝਾ ਕੀਤਾ।ਉਨਾਂ ਕਿਹਾ ਕਿ ਇਸ ਘਟਨਾ ਦੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਅਗਰ ਸਮੇਂ ਸਿਰ ਕਾਰਵਾਈ ਕੀਤੀ ਗਈ ਹੁੰਦੀ ਤਾਂ ਇਹ ਮੰਦਭਾਗੀ ਘਟਨਾ ਨਾ ਵਾਪਰਦੀ ਅਤੇ ਨਾ ਹੀ 23 ਲੋਕ ਮੌਤ ਦੇ ਮੂੰਹ ਵਿੱਚ ਜਾਂਦੇ।ਇਸ ਤੋਂ ਬਾਅਦ ਉਨਾਂ ਨੇ ਇਕ ਮੀਟਿੰਗ ਕਰ ਕੇ ਦੋ ਮਿੰਟ ਦਾ ਮੋਨ ਰੱਖ ਕੇ ਧਮਾਕੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਮ੍ਰਿਤਕ ਪਰਵਾਰਾਂ ਨੂੰ ਘੱਟੋ-ਘੱਟ ਸਰਕਾਰ ਵੀਹ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ ਦਸ-ਦਸ ਲੱਖ ਰੁਪਏ ਮੁਆਵਜ਼ਾ ਦੇਵੇ। ਜਰਨੈਲ ਸਿੰਘ ਜ਼ਿਲ੍ਹਾ ਐਗਜ਼ੈਕਟਿਵ ਤਹਿਸੀਲ ਸੈਕਟਰੀ ਅਤੇ ਮੋਹਨ ਲਾਲ ਜ਼ਿਲ੍ਹਾ ਕੌਂਸਲ ਮੈਂਬਰ ਨੇ ਕਿਹਾ ਕਿ ਜਿੰਨੇ ਵੀ ਪਟਾਕਿਆਂ ਵਾਲੇ ਲਾਇਸੈਂਸ ਹੋਲਡਰ ਹਨ ਉਨਾਂ ਨੂੰ ਚਾਹੀਦਾ ਹੈ ਆਤਿਸ਼ਬਾਜ਼ੀ ਸੰਘਣੀ ਅਬਾਦੀ ਤੋਂ ਬਾਹਰ ਅਤੇ ਸੜਕ ਤੋਂ ਕਾਫੀ ਦੂਰ ਜਾ ਕੇ ਬਣਾਉਣ ਤਾਂ ਜੋ ਕੋਈ ਅਣਸੁਖਵੀਂ ਘਟਨਾ ਨਾ ਵਾਪਰੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਕਟਵਾਲ ਜ਼ਿਲ੍ਹਾ ਸਕੱਤਰ, ਜਸਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਸੇਵਾ, ਸੰਤੋਖ ਸਿੰਘ ਸੰਘੇੜਾ ਜ਼ਿਲ੍ਹਾ ਸਹਾਇਕ ਸਕੱਤਰ ਹਾਜਰ ਸਨ।

288 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper