Latest News
ਪੁਲਸ ਦਾ ਕੱਟਿਆ 36,000 ਦਾ ਚਲਾਣ

Published on 07 Sep, 2019 09:54 AM.

ਰਾਂਚੀ (ਨਵਾਂ ਜ਼ਮਾਨਾ ਸਰਵਿਸ)
ਝਾਰਖੰਡ ਮੋਟਰ ਵਾਹਨ (ਸੋਧ) ਐਕਟ 2019 ਦੇ ਪ੍ਰਬੰਧਾਂ ਨੂੰ ਲਾਗੂ ਕਰਨ 'ਚ ਕੋਤਾਹੀ ਵਰਤਣ ਦੇ ਦੋਸ਼ ਨੂੰ ਝੱਲ ਰਹੀ ਰਾਂਚੀ ਟ੍ਰੈਫਿਕ ਪੁਲਸ ਨੇ ਇੱਕ ਟ੍ਰੈਫਿਕ ਕਾਂਸਟੇਬਲ ਦਾ 36 ਹਜ਼ਾਰ ਰੁਪਏ ਦਾ ਚਲਾਣ ਕੱਟਿਆ। ਇਹੀ ਨਹੀਂ ਰਾਜਧਾਨੀ ਰਾਂਚੀ ਦੇ ਐੱਸ ਪੀ ਟ੍ਰੈਫਿਕ ਅਜੀਤ ਪੀਟਰ ਦੁੰਗਦੁੰਗ ਨੇ ਕਾਂਸਟੇਬਲ ਦੇ ਨਾਲ ਮੋਟਰਸਾਈਕਲ 'ਤੇ ਪਿੱਛੇ ਬੈਠੇ ਅਧਿਕਾਰੀ ਤੋਂ ਸਪੱਸ਼ਟੀਕਰਨ ਮੰਗਿਆ। ਟ੍ਰੈਫਿਕ ਕਾਂਸਟੇਬਲ 'ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦਾ ਦੋਸ਼ ਹੈ। ਸੂਤਰਾਂ ਨੇ ਦੱਸਿਆ ਕਿ ਟ੍ਰੈਫਿਕ ਕੰਟਰੋਲ ਦੇ ਦੌਰਾਨ ਐੱਸ ਪੀ ਦੁੰਗਦੁੰਗ ਨੇ ਦੇਖਿਆ ਕਿ ਕਾਂਸਟੇਬਲ ਰਾਜੇਸ਼ ਕੁਮਾਰ ਅਤੇ ਏ ਐੱਸ ਆਈ ਪ੍ਰਮੇਸ਼ਵਰ ਰਾਜ ਬਿਨਾਂ ਹੈਲਮਟ ਪਾਏ ਵਾਹਨ ਚਲਾ ਰਹੇ ਹਨ। ਇਹ ਦੋਵੇਂ ਪੁਲਸ ਮੁਲਾਜ਼ਮ ਦੇ ਤੌਰ 'ਤੇ ਕੰਮ ਖ਼ਤਮ ਕਰਨ ਤੋਂ ਬਾਅਦ ਆਪਣੇ ਘਰ ਜਾ ਰਹੇ ਸਨ। ਜਦ ਦੁੰਗਦੁੰਗ ਨੇ ਉਨ੍ਹਾਂ ਨੂੰ ਕਾਗਜ਼ ਦਿਖਾਉਣ ਨੂੰ ਕਿਹਾ ਤਾਂ ਉਹ ਪੇਸ਼ ਨਹੀਂ ਕਰ ਸਕੇ। ਇਸ ਤੋਂ ਬਾਅਦ ਦੁੰਗਦੁੰਗ ਨੇ ਉਨ੍ਹਾਂ ਨੂੰ ਦੂਜੇ ਦਿਨ ਆਪਣੇ ਦਫ਼ਤਰ ਤਲਬ ਕੀਤਾ।
ਦੁੰਗਦੁੰਗ ਨੇ ਕਿਹਾ, 'ਕਰਬਲਾ ਚੌਕ ਤੋਂ ਲੰਘ ਰਹੇ ਸਨ, ਉਦੋਂ ਮੈਂ ਦੇਖਿਆ ਕਿ ਦੋ ਲੋਕ ਬਿਨਾਂ ਹੈਲਮਟ ਦੇ ਮੋਟਰਸਾਇਕਲ 'ਤੇ ਜਾ ਰਹੇ ਸਨ। ਜਿਉਂ ਹੀ ਉਨ੍ਹਾਂ ਨੇ ਮੈਨੂੰ ਦੇਖਿਆ, ਉਹ ਉਥੋਂ ਭੱਜ ਗਏ। ਹਾਲਾਂਕਿ ਮੈਂ ਉਨ੍ਹਾਂ ਦੀ ਪਛਾਣ ਪਤਾ ਕਰ ਲਈ ਅਤੇ ਸਵੇਰੇ ਉਨ੍ਹਾਂ ਨੂੰ ਆਪਣੇ ਦਫ਼ਤਰ ਬੁਲਾਇਆ। ਜਦ ਸਵੇਰੇ ਮੈਂ ਉਨ੍ਹਾਂ ਤੋਂ ਘਟਨਾ ਬਾਰੇ ਪੁੱਛਿਆ ਤਾਂ ਉਨ੍ਹਾਂ ਆਪਣੀ ਗਲਤੀ ਨੂੰ ਸਵੀਕਾਰ ਕਰ ਲਿਆ।' ਐੱਸ ਪੀ ਨੇ ਦੱਸਿਆ ਕਿ ਉਨ੍ਹਾਂ ਦੇ ਨਿਰਦੇਸ਼ 'ਤੇ ਟ੍ਰੈਫਿਕ ਕੰਟਰੋਲਰ ਨੇ ਮੋਟਰਸਾਈਕਲ ਚਲਾਉਣ ਵਾਲੇ ਕਾਂਸਟੇਬਲ ਰਾਜੇਸ਼ ਕੁਮਾਰ ਖਿਲਾਫ਼ 36 ਹਜ਼ਾਰ ਰੁਪਏ ਦਾ ਚਲਾਣ ਕੱਟਿਆ। ਇਸ ਤੋਂ ਇਲਾਵਾ ਏ ਐੱਸ ਆਈ ਰਾਏ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।

320 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper