Latest News
ਤਬਾਦਲੇ ਦੇ ਵਿਰੋਧ 'ਚ ਮਦਰਾਸ ਹਾਈ ਕੋਰਟ ਦੀ ਚੀਫ਼ ਵੱਲੋਂ ਅਸਤੀਫ਼ਾ

Published on 07 Sep, 2019 09:57 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਮਦਰਾਸਹਾਈ ਕੋਰਟ ਦੀ ਚੀਫ਼ ਜਸਟਿਸ ਵਿਜੈ ਤਾਹਿਲਰਮਾਨੀ ਨੇ ਸੁਪਰੀਮ ਕੋਰਟ ਕਲੇਜ਼ੀਅਮ ਦੇ ਉਸ ਫੈਸਲੇ 'ਤੇ ਨਰਾਜ਼ਗੀ ਪ੍ਰਗਟਾਈ ਹੈ, ਜਿਸ 'ਚ ਉਸ ਦਾ ਮਦਰਾਸ ਹਾਈ ਕੋਰਟ ਤੋਂ ਮੇਘਾਲਿਆ ਹਾਈ ਕੋਰਟ 'ਚ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਫੈਸਲੇ ਦੇ ਵਿਰੋਧ 'ਚ ਚੀਫ਼ ਜਸਟਿਸ ਤਾਹਿਲਰਮਾਨੀ ਨੇ ਆਪਣਾ ਅਸਤੀਫ਼ਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭੇਜ ਦਿੱਤਾ ਹੈ। ਉਨ੍ਹਾ ਆਪਣੇ ਅਸਤੀਫ਼ੇ ਦੀ ਇੱਕ ਕਾਫ਼ੀ ਚੀਫ਼ ਜਸਟਿਸ ਆਫ਼ ਇੰਡੀਆ ਰੰਜਨ ਗੋਗੋਈ ਨੂੰ ਵੀ ਭੇਜੀ ਹੈ। ਜਸਟਿਸ ਤਾਹਿਲਰਮਾਨੀ ਨੂੰ 26 ਜੂਨ 2001 ਨੂੰ ਸਿਰਫ਼ 43 ਸਾਲ ਦੀ ਉਮਰ 'ਚ ਬੰਬੇ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। 12 ਅਗਸਤ 2008 ਨੂੰ ਉਨ੍ਹਾ ਨੂੰ ਮਦਰਾਸ ਹਾਈ ਕੋਰਟ ਦਾ ਚੀਫ਼ ਜਸਟਿਸ ਬਣਾਇਆ ਗਿਆ। ਦੇਸ਼ ਦੀਆਂ 25 ਹਾਈ ਕੋਰਟਾਂ 'ਚ ਜਸਟਿਸ ਤਾਹਿਲਰਮਾਨੀ ਅਤੇ ਜਸਟਿਸ ਗੀਤਾ ਮਿੱਤਲ ਇਕੱਲੀਆਂ ਔਰਤ ਚੀਫ਼ ਜਸਟਿਸ ਹਨ। ਕਲੇਜ਼ੀਅਮ ਨੇ ਬੀਤੀ 28 ਅਗਸਤ ਨੂੰ ਮੇਘਾਲਿਆ ਹਾਈ ਕੋਰਟ ਦੇ ਚੀਫ਼ ਜਸਟਿਸ ਏ ਕੇ ਮਿੱਤਲ ਦਾ ਤਬਾਦਲਾ ਕਰਕੇ ਉਨ੍ਹਾ ਨੂੰ ਮਦਰਾਸ ਹਾਈ ਕੋਰਟ ਦਾ ਚੀਫ਼ ਜਸਟਿਸ ਬਣਾ ਦਿੱਤਾ ਸੀ। ਜਿਕਰਯੋਗ ਹੈ ਕਿ ਮਦਰਾਸ ਹਾਈ ਕੋਰਟ 'ਚ ਇਸ ਸਮੇਂ 75 ਜੱਜ ਤਾਇਨਾਤ ਹਨ, ਉਥੇ ਹੀ ਮੇਘਾਲਿਆ ਹਾਈ ਕੋਰਟ 'ਚ ਜੱਜਾਂ ਦੀ ਗਿਣਤੀ ਸਿਰਫ ਤਿੰਨ ਹੈ, ਜੋ ਕਿ ਜਸਟਿਸ ਏ ਕੇ ਮਿੱਤਲ ਦੇ ਤਬਾਦਲੇ ਤੋਂ ਬਾਅਦ ਸਿਰਫ਼ ਦੋ ਰਹਿ ਗਈ ਹੈ।

365 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper