Latest News
ਉੱਤਰ-ਪੂਰਬੀ ਰਾਜਾਂ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਧਾਰਾ 371 ਨੂੰ ਨਹੀਂ ਛੇੜਾਂਗੇ : ਅਮਿਤ ਸ਼ਾਹ

Published on 08 Sep, 2019 09:25 AM.

ਗੁਹਾਟੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਕਿਹਾ ਕਿ ਕੇਂਦਰ ਸਰਕਾਰ ਧਾਰਾ 371 ਨੂੰ ਨਹੀਂ ਛੇੜੇਗੀ, ਜਿਹੜੀ ਉੱਤਰ-ਪੂਰਬੀ ਰਾਜਾਂ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਹੈ। ਉਨ੍ਹਾ ਉੱਤਰ-ਪੂਰਬੀ ਕੌਂਸਲ ਦੇ 68ਵੇਂ ਪਲੈਨਰੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਆਰਜ਼ੀ ਨੌਈਅਤ ਦੀ ਸੀ, ਪਰ ਧਾਰਾ 371 ਉੱਤਰ-ਪੂਰਬੀ ਰਾਜਾਂ ਲਈ ਵਿਸ਼ੇਸ਼ ਵਿਵਸਥਾਵਾਂ ਨਾਲ ਸੰਬੰਧਤ ਹੈ। ਦੋਹਾਂ ਧਾਰਾਵਾਂ ਵਿਚਾਲੇ ਬਹੁਤ ਫਰਕ ਹੈ। ਉਨ੍ਹਾ ਕਿਹਾ ਕਿ ਧਾਰਾ 370 ਖਤਮ ਕਰਨ ਦੇ ਬਾਅਦ ਉੱਤਰ-ਪੂਰਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਧਾਰਾ 371 ਵੀ ਖਤਮ ਦਿੱਤੀ ਜਾਵੇਗੀ। ਸ਼ਾਹ ਨੇ ਕਿਹਾ, 'ਮੈਂ ਪਾਰਲੀਮੈਂਟ ਵਿਚ ਸਾਫ ਕੀਤਾ ਸੀ ਕਿ ਅਜਿਹਾ ਨਹੀਂ ਹੋਵੇਗਾ ਤੇ ਅੱਜ ਫਿਰ ਉੱਤਰ-ਪੂਰਬ ਦੇ 8 ਮੁੱਖ ਮੰਤਰੀਆਂ ਦੇ ਸਾਹਮਣੇ ਕਹਿ ਰਿਹਾ ਹਾਂ ਕੇਂਦਰ ਧਾਰਾ 371 ਨੂੰ ਨਹੀਂ ਛੇੜੇਗਾ।' ਉਨ੍ਹਾ ਇਹ ਵੀ ਕਿਹਾ ਕਿ ਦੇਸ਼ ਵਿਚ ਕੋਈ ਘੁਸਪੈਠੀਆ ਨਹੀਂ ਰਹਿਣ ਦਿੱਤਾ ਜਾਵੇਗਾ।

348 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper