Latest News
ਮੋਦੀ ਦੀ ਰੋਹਤਕ ਰੈਲੀ 'ਚ ਕੁਰਸੀਆਂ ਖਾਲੀ

Published on 08 Sep, 2019 09:34 AM.

ਰੋਹਤਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਹਰਿਆਣਾ ਦੇ ਰੋਹਤਕ ਵਿਚ 'ਵਿਜੇ ਸੰਕਲਪ ਰੈਲੀ' ਨੂੰ ਸੰਬੋਧਨ ਕੀਤਾ। ਅਸੰਬਲੀ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਦੇ ਦੂਜੇ ਦੌਰ ਦੇ 100 ਦਿਨ ਪੂਰੇ ਹੋਣ ਮੌਕੇ ਇਸ ਚੋਣ ਰੈਲੀ ਨੂੰ ਜ਼ਬਰਦਸਤ ਬਣਾਉਣ ਲਈ ਪੂਰਾ ਜ਼ੋਰ ਲਾਇਆ ਗਿਆ ਸੀ, ਪਰ ਅੰਦਾਜ਼ੇ ਨਾਲੋਂ ਘੱਟ ਸ਼ਮੂਲੀਅਤ ਨੇ ਪਾਰਟੀ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਪੰਜ ਪੰਡਾਲ ਬਣਾਏ ਗਏ ਸਨ, ਜਿਨ੍ਹਾਂ ਵਿਚੋਂ ਮੋਦੀ ਦੇ ਸਾਹਮਣੇ ਵਾਲਾ ਪੰਡਾਲ ਹੀ ਭਰਿਆ ਨਜ਼ਰ ਆਇਆ, ਬਾਕੀ ਚਾਰ ਪੰਡਾਲਾਂ ਵਿਚ ਕੁਰਸੀਆਂ ਖਾਲੀ ਪਈਆਂ ਰਹੀਆਂ।

333 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper