Latest News
ਨੌਜਵਾਨ ਨੂੰ ਤੇਜ਼ ਹਥਿਆਰਾਂ ਨਾਲ ਕੀਤਾ ਜ਼ਖ਼ਮੀ

Published on 09 Sep, 2019 09:26 AM.

ਫਗਵਾੜਾ (ਇੰਦਰਜੀਤ ਸਿੰਘ ਮਠਾੜੂ, ਰਘਬੀਰ ਸਿੰਘ)-ਇੱਥੋਂ ਦੇ ਨੇੜਲੇ ਪਿੰਡ ਖੋਥੜਾ ਵਿੱਖੇ ਇੱਕ ਨੌਜਵਾਨ ਨੂੰ ਉਸ ਦੀ ਪ੍ਰੇਮਿਕਾ ਦੇ ਪਰਵਾਰ ਵੱਲੋਂ ਤੇਜ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਨੂੰ ਪਿੰਡ ਵਾਸੀਆਂ ਨੇ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਭਰਤੀ ਕਰਵਾਇਆ ਹੈ। ਮੇਹਲੀ ਪੁਲਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਇੱਕ ਨੌਜਵਾਨ ਕੁਲਦੀਪ ਕੁਮਾਰ (32) ਉਰਫ਼ ਰਾਮਪਾਲ ਨੇ ਇੱਕ ਵਿਆਹੁਤਾ ਲੜਕੀ ਜਸਪ੍ਰੀਤ ਕੌਰ ਵਾਸਲੀ ਲੱਧੇਵਾਲੀ ਜਲੰਧਰ ਜੋ ਪਿੰਡ ਕੰਡਿਆਣਾ 'ਚ ਵਿਆਹੀ ਹੋਈ ਸੀ ਅਤੇ ਬੱਚਿਆਂ ਦੀ ਮਾਂ ਸੀ ਉਹ ਆਪਣੇ ਕਥਿਤ ਪ੍ਰੇਮੀ ਕੁਲਦੀਪ ਕੁਮਾਰ ਨਾਲ ਜੁਲਾਈ ਮਹੀਨੇ ਤੋਂ ਉਸ ਦੇ ਘਰ ਰਹਿ ਰਹੀ ਸੀ। ਜਦੋਂ ਮਹਿਲਾ ਪੁਲਸ ਵਿੰਗ ਹੁਸ਼ਿਆਰਪੁਰ ਤੋਂ ਇੱਕ ਕਰਮਚਾਰੀ ਸੰਮਨ ਲੈ ਕੇ ਉਨ੍ਹਾਂ ਦੇ ਘਰ ਪੁੱਜਾ ਤਾਂ ਉਸ ਸਮੇਂ ਹੀ ਲੜਕੀ ਦਾ ਭਰਾ, ਉਸ ਦਾ ਦੋਸਤ ਤੇ ਲੜਕੀ ਦੀ ਮਾਂ ਮਨਜੀਤ ਕੌਰ ਨੇ ਉਨ੍ਹਾਂ ਦੇ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ।। ਲੜਕੀ ਦੀ ਮਾਂ ਨੇ ਉਸ ਨੂੰ ਫੜ ਕੇ ਘਰੋਂ ਬਾਹਰ ਕੱਢ ਲਿਆ ਅਤੇ ਲੜਕੀ ਦੇ ਭਰਾ ਅਤੇ ਦੋਸਤ ਨੇ ਤੇਜ਼ ਹਥਿਆਰਾਂ ਨਾਲ ਹਮਲਾ ਕਰਕੇ ਬਾਹਾਂ, ਲੱਤਾਂ ਤੇ ਸਿਰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਪੁਲਸ ਕਰਮਚਾਰੀ ਵੱਲੋਂ ਰੌਲਾ ਪਾਉਣ 'ਤੇ ਹਮਲਵਾਰ ਭੱਜ ਗਏ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਹੈ।
ਚੌਂਕੀ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਨੇ ਅਜੇ ਤੱਕ ਬਿਆਨ ਨਹੀਂ ਦਿੱਤੇ ਹਨ ਅਤੇ ਨਾ ਹੀ ਮੈਡੀਕਲ ਰਿਪੋਰਟ ਆਈ ਹੈ ਉਸ ਦੇ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

466 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper