Latest News
ਵਿਕਰਮ ਲੈਂਡਰ ਟਿਕਾਣੇ ਦੇ ਕੋਲ ਹੀ ਸਹੀ-ਸਲਾਮਤ ਪਿਆ

Published on 09 Sep, 2019 09:30 AM.

ਨਵੀਂ ਦਿੱਲੀ : ਇਸਰੋ ਦੇ ਇਕ ਅਧਿਕਾਰੀ ਨੇ ਖੁਸ਼ਖਬਰੀ ਦਿੱਤੀ ਹੈ ਕਿ ਚੰਦਰਯਾਨ-2 ਦਾ ਵਿਕਰਮ ਲੈਂਡਰ ਪਹਿਲਾਂ ਤੋਂ ਨਿਰਧਾਰਤ ਥਾਂ ਦੇ ਕਰੀਬ ਹੀ ਪਿਆ ਹੈ ਤੇ ਉਸ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਇਸਰੋ ਦੇ ਚੀਫ ਡਾ. ਸਿਵਾਨ ਨੇ ਐਤਵਾਰ ਕਿਹਾ ਸੀ ਕਿ ਆਰਬਿਟਰ ਨੇ ਵਿਕਰਮ ਨੂੰ ਲੱਭ ਲਿਆ ਹੈ। ਉਸ ਨੇ ਉਸ ਦੀ ਥਰਮਲ ਇਮੇਜ ਵੀ ਖਿੱਚੀ, ਪਰ ਆਰਬਿਟਰ ਦਾ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਅਧਿਕਾਰੀ ਨੇ ਕਿਹਾ ਕਿ ਵਿਕਰਮ ਟੁੱਟਿਆ ਨਹੀਂ ਤੇ ਉਸ ਦਾ ਪੂਰਾ ਹਿੱਸਾ ਸਹੀ-ਸਲਾਮਤ ਹੈ।

368 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper