Latest News
ਯਾਦਵਿੰਦਰ ਸੰਧੂ ਦਾ ਯੁਵਾ ਪੁਰਸਕਾਰ ਨਾਲ ਸਨਮਾਨ

Published on 09 Sep, 2019 09:34 AM.

ਗੁਹਾਟੀ (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਸਾਹਿਤ ਅਕਾਦਮੀ ਦੇ ਸਾਲ 2019 ਦੇ ਯੁਵਾ ਸਾਹਿਤ ਪੁਰਸਕਾਰ ਨਾਲ ਯਾਦਵਿੰਦਰ ਸਿੰਘ ਸੰਧੂ ਦਾ ਸਨਮਾਨ ਅਸਾਮ ਦੇ ਸ਼ਹਿਰ ਡਿਬਰੂਗੜ੍ਹ ਵਿਖੇ ਭਾਰਤੀ ਸਾਹਿਤ ਅਕਾਦਮੀ ਦੇ ਇੱਕ ਵਿਸ਼ੇਸ਼ ਸਮਾਗਮ ਵਿਚ ਕੀਤਾ ਗਿਆ। ਪੰਜਾਬੀ ਵਿਚ ਇਸ ਸਾਲ ਦਾ ਯੁਵਾ ਸਾਹਿਤ ਸਨਮਾਨ ਯਾਦਵਿੰਦਰ ਸੰਧੂ ਨੂੰ ਨਾਵਲ 'ਵਕਤ ਬੀਤਿਆ ਨਹੀਂ' ਲਈ ਮਿਲਿਆ। ਇਹ ਸਨਮਾਨ ਭਾਰਤੀ ਸਾਹਿਤ ਅਕਾਦਮੀ ਦੇ ਪ੍ਰਧਾਨ ਚੰਦਰਾਸ਼ੇਖਰ ਕਾਂਬਰ ਵੱਲੋਂ ਦਿੱਤਾ ਗਿਆ। ਪੰਜਾਬੀ ਤੋਂ ਇਲਾਵਾ ਭਾਰਤੀ 23 ਭਾਸ਼ਾਵਾਂ ਦੇ ਯੁਵਾ ਸਾਹਿਤਕਾਰਾਂ ਦਾ ਵੀ ਸਨਮਾਨ ਕੀਤਾ ਗਿਆ। ਪੰਜਾਬੀ ਸਨਮਾਨ ਲਈ ਬਣੀ ਤਿੰਨ ਮੈਂਬਰੀ ਜਿਉਰੀ ਬਲਦੇਵ ਸਿੰਘ ਸੜਕਨਾਮਾ, ਪ੍ਰੋ. ਮਨਜੀਤ ਇੰਦਰਾ ਅਤੇ ਡਾ. ਪ੍ਰੀਤਮ ਸਿੰਘ ਨੇ ਇਸ ਨਾਵਲ ਦੀ ਚੋਣ ਯੁਵਾ ਪੁਰਸਕਾਰ ਲਈ ਕੀਤੀ ਸੀ। ਯੁਵਾ ਸਨਮਾਨ ਵਿਚ ਯਾਦਵਿੰਦਰ ਸੰਧੂ ਨੂੰ ਦੁਸ਼ਾਲਾ, ਸਨਮਾਨ ਚਿੰਨ੍ਹ ਅਤੇ 50 ਹਜ਼ਾਰ ਰੁਪਏ ਦੇ ਚੈੱਕ ਨਾਲ ਨਿਵਾਜਿਆ ਗਿਆ।
ਅੱਜਕੱਲ੍ਹ ਯਾਦਵਿੰਦਰ ਸੰਧੂ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ ਦੀ ਅਗਵਾਈ ਵਿਚ ਐੱਮ ਫਿਲ ਦੀ ਡਿਗਰੀ ਕਰ ਰਿਹਾ ਹੈ।
ਨਾਵਲ 'ਵਕਤ ਬੀਤਿਆ ਨਹੀਂ' ਯਾਦਵਿੰਦਰ ਸੰਧੂ ਦਾ ਪਹਿਲਾ ਨਾਵਲ ਹੈ। ਇਸ ਨਾਵਲ ਦੇ ਕੇਂਦਰੀ ਵਿਸ਼ੇ ਵਿਚ ਪੰਜਾਬੀ ਦੀ ਨੌਜਵਾਨੀ ਅਤੇ ਮਲਵਈ ਕਿਸਾਨੀ ਨੂੰ ਅਧਾਰ ਬਣਾਇਆ ਗਿਆ ਹੈ।

379 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper