Latest News
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ : ਦੀਪਕ ਪੂਨੀਆ ਫਾਈਨਲ 'ਚ

Published on 21 Sep, 2019 09:56 AM.

ਨੂਰ ਸੁਲਤਾਨ (ਕਜ਼ਾਕਿਸਤਾਨ)
ਭਾਰਤ ਦੇ ਯੁਵਾ ਭਲਵਾਨ ਦੀਪਕ ਪੂਨੀਆ ਇੱਥੇ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਗਏ ਹਨ। ਇਸ ਜਿੱਤ ਦੇ ਨਾਲ ਹੀ ਉਨ੍ਹਾਂ ਨੇ ਇਸ ਚੈਂਪੀਅਨਸ਼ਿਪ 'ਚ ਤਮਗਾ ਪੱਕਾ ਕਰ ਲਿਆ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਹੀ ਸੈਮੀਫਾਈਨਲ 'ਚ ਪਹੁੰਚਣ ਦੇ ਨਾਲ ਹੀ ਅਗਲੇ ਸਾਲ ਟੋਕੀਆ 'ਚ ਹੋਣ ਵਾਲੇ ਓਲੰਪਿਕ ਖੇਡਾਂ ਦਾ ਕੋਟਾ ਹਾਸਲ ਕਰ ਲਿਆ ਹੈ। ਪੂਨੀਆ ਨੇ 86 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ 'ਚ ਸਵਿਟਰਜ਼ਲੈਂਡ ਦੇ ਰੈਸਲਰ ਸਟੀਫ਼ਨ ਰਿਚਮੂਥ ਨੂੰ 8-2 ਨਾਲ ਮਾਤ ਦਿੱਤੀ। ਖਿਤਾਬ ਲਈ ਉਨ੍ਹਾਂ ਦਾ ਮੁਕਾਬਲਾ ਈਰਾਨ ਦੇ ਓਲੰਪਿਕ ਚੈਂਪੀਅਨ ਹਸਨ ਯਜਦਾਨੀ ਨਾਲ ਹੋਵੇਗਾ। ਜੇ ਉਹ ਗੋਲਡ ਮੈਡਲ ਜਿੱਤਦੇ ਹਨ ਤਾਂ ਵਰਲਡ ਚੈਂਪੀਅਨਸ਼ਿਪ 'ਚ ਸੋਨਾ ਜਿੱਤਣ ਵਾਲੇ ਭਾਰਤ ਦੇ ਦੂਜੇ ਭਲਵਾਨ ਬਣ ਜਾਣਗੇ। ਉਨ੍ਹਾਂ ਤੋਂ ਪਹਿਲਾਂ ਸੁਸ਼ੀਲ ਕੁਮਾਰ ਨੇ ਸਾਲ 2010 'ਚ ਮਾਸਕੋ ਵਿੱਚ ਹੋਈ ਵਰਲਡ ਚੈਂਪੀਅਨਸ਼ਿਪ 'ਚ ਸੋਨਾ ਜਿੱਤਿਆ ਸੀ।

236 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper