Latest News
ਚਾਰ ਦਿਨਾਂ 'ਚ ਏਅਰ ਇੰਡੀਆ ਦੇ ਦੋ ਜਹਾਜ਼ ਤੇਜ਼ ਹਵਾਵਾਂ 'ਚ ਘਿਰੇ

Published on 22 Sep, 2019 09:57 AM.

ਨਵੀਂ ਦਿੱਲੀ : ਦਿੱਲੀ-ਤ੍ਰਿਵੇਂਦਰਮ-ਕੋਚੀ ਦੀ ਉਡਾਣ ਭਰ ਰਿਹਾ ਏਅਰ ਇੰਡੀਆ ਦਾ ਜਹਾਜ਼ ਸ਼ੁੱਕਰਵਾਰ ਤ੍ਰਿਵੇਂਦਰਮ ਤੇ ਕੋਚੀ ਵਿਚਾਲੇ ਤੇਜ਼ ਹਵਾਵਾਂ ਦੇ ਲਪੇਟੇ 'ਚ ਆ ਗਿਆ। ਜਹਾਜ਼ ਵਿਚ 172 ਮੁਸਾਫਰ ਸਨ। ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਉਸ ਨੂੰ ਮਾਮੂਲੀ ਨੁਕਸਾਨ ਹੋਇਆ ਦੱਸਿਆ ਗਿਆ ਹੈ। 17 ਸਤੰਬਰ ਨੂੰ ਨਵੀਂ ਦਿੱਲੀ-ਵਿਜੇਵਾੜਾ ਉਡਾਣ ਭਰ ਰਿਹਾ ਜਹਾਜ਼ ਵੀ ਤੇਜ਼ ਹਵਾਵਾਂ ਵਿਚ ਘਿਰ ਗਿਆ ਸੀ। ਉਸ ਵਿਚ 174 ਮੁਸਾਫਰ ਸਨ। ਕੁਝ ਮੁਸਾਫਰਾਂ ਨੂੰ ਮਾਮੂਲੀ ਝਰੀਟਾਂ ਆਈਆਂ।

181 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper