Latest News
ਚਿਨਮਯਾਨੰਦ 'ਤੇ ਦੋਸ਼ ਲਾਉਣ ਵਾਲੀ ਦੀ ਵੀ ਹੋ ਸਕਦੀ ਹੈ ਗ੍ਰਿਫਤਾਰੀ

Published on 22 Sep, 2019 10:02 AM.

ਸ਼ਾਹਜਹਾਂਪੁਰ : ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸਵਾਮੀ ਚਿਨਮਯਾਨੰਦ 'ਤੇ ਰੇਪ ਦੇ ਦੋਸ਼ ਲਾਉਣ ਵਾਲੀ ਵਿਦਿਆਰਥਣ ਨੂੰ ਵੀ ਛੇਤੀ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਵਿਸ਼ੇਸ਼ ਜਾਂਚ ਟੀਮ ਸਵਾਮੀ ਤੋਂ 5 ਕਰੋੜ ਵਸੂਲਣ ਦੀ ਕੋਸ਼ਿਸ਼ ਕਰਨ ਦੇ ਸੰਬੰਧ ਵਿਚ ਵਿਦਿਆਰਥਣ ਦੇ ਸਾਥੀਆਂ ਸੰਜੇ ਸਿੰਘ, ਸਚਿਨ ਸੇਂਗਰ ਉਰਫ ਸੋਨੂੰ ਤੇ ਵਿਕਰਮ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਆਈ ਜੀ ਨਵੀਨ ਅਰੋੜਾ ਮੁਤਾਬਕ ਵਿਦਿਆਰਥਣ ਤੇ ਚਿਨਮਯਾਨੰਦ ਵਿਚਾਲੇ ਜਨਵਰੀ ਤੋਂ ਅਗਸਤ ਤੱਕ ਫੋਨ 'ਤੇ 200 ਵਾਰ ਗੱਲ ਹੋਈ ਸੀ। ਏਨੇ ਸਮੇਂ ਵਿਚ ਵਿਦਿਆਰਥਣ ਤੇ ਵਿਕਰਮ ਵਿਚਾਲੇ 4200 ਵਾਰ ਗੱਲ ਹੋਈ ਸੀ। ਜਾਂਚ ਟੀਮ ਨੇ 23 ਸਤੰਬਰ ਨੂੰ ਇਲਾਹਾਬਾਦ ਹਾਈ ਕੋਰਟ ਵਿਚ ਰਿਪੋਰਟ ਦੇਣੀ ਹੈ।

240 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper