Latest News
ਫਿਜ਼ਿਕਸ ਦਾ ਨੋਬੇਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ

Published on 08 Oct, 2019 08:54 AM.


ਸਟਾਕਹੋਮ : ਫਿਜ਼ਿਕਸ ਦੇ ਖੇਤਰ ਵਿਚ 2019 ਦਾ ਨੋਬੇਲ ਪੁਰਸਕਾਰ ਕੈਨੇਡੀਅਨ ਮੂਲ ਦੇ ਅਮਰੀਕੀ ਵਿਗਿਆਨੀ ਜੇਮਜ਼ ਪੀਬਲਸ ਅਤੇ ਸਵਿਟਜ਼ਰਲੈਂਡ ਦੇ ਵਿਗਿਆਨੀਆਂ ਮਾਈਕਲ ਮੇਅਰ ਤੇ ਡਿਡੀਅਰ ਕਵੇਲੋਜ਼ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਜੇਮਜ਼ ਨੂੰ ਫਿਜ਼ੀਕਲ ਕਾਸਮੋਲੋਜੀ ਵਿਚ ਸਿਧਾਂਤਕ ਖੋਜ ਲਈ ਅਤੇ ਸਵਿਟਜ਼ਰਲੈਂਡ ਦੇ ਵਿਗਿਆਨੀਆਂ ਨੂੰ ਸੂਰਜ ਵਰਗੇ ਤਾਰੇ ਦੀ ਐਗਜ਼ੋਪਲੇਲੇਟ ਆਰਬਿਟਿੰਗ ਨਾਲ ਸੰਬੰਧਤ ਖੋਜ ਲਈ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ਦਰਅਸਲ ਇਸ ਪੁਰਸਕਾਰ ਦਾ ਅੱਧਾ ਹਿੱਸਾ ਜੇਮਜ਼ ਨੂੰ ਦਿੱਤਾ ਜਾਵੇਗਾ ਅਤੇ ਅੱਧਾ ਹਿੱਸਾ ਮੇਅਰ ਤੇ ਡਿਡੀਅਰ ਨੂੰ। ਸਾਰੇ ਨੋਬੇਲ ਪੁਰਸਕਾਰ ਜੇਤੂ 10 ਦਸੰਬਰ ਨੂੰ ਸਟਾਕਹੋਮ ਵਿਚ ਇਕੱਠੇ ਹੋਣਗੇ, ਜਿਥੇ ਉਨ੍ਹਾਂ ਨੂੰ ਮੈਡਲ ਦਿੱਤੇ ਜਾਣਗੇ।

139 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper