Latest News
ਜਨਰਲ ਬਾਜਵਾ ਦੀ ਚੀਨੀ ਕਮਾਂਡਰਾਂ ਨਾਲ ਕਸ਼ਮੀਰ 'ਤੇ ਗੱਲਬਾਤ

Published on 08 Oct, 2019 08:55 AM.


ਬੀਜਿੰਗ : ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਭਾਰਤ ਦੌਰੇ ਦੇ ਮੌਕੇ ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਮੰਗਲਵਾਰ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਵੱਡੇ ਕਮਾਂਡਰਾਂ ਨਾਲ ਮੁਲਾਕਾਤ ਕੀਤੀ। ਪਾਕਿਸਤਾਨੀ ਫੌਜ ਵੱਲੋਂ ਜਾਰੀ ਬਿਆਨ ਮੁਤਾਬਕ ਉਨ੍ਹਾ ਜੰਮੂ-ਕਸ਼ਮੀਰ ਦੀ ਸਥਿਤੀ ਸਮੇਤ ਖੇਤਰੀ ਸੁਰੱਖਿਆ ਮਾਹੌਲ ਅਤੇ ਰੱਖਿਆ ਮਿਲਵਰਤਣ ਬਾਰੇ ਵਿਚਾਰ-ਵਟਾਂਦਰਾ ਕੀਤਾ। ਜਨਰਲ ਬਾਜਵਾ ਨੇ ਚੀਨੀ ਕਮਾਂਡਰਾਂ ਨੂੰ ਕਸ਼ਮੀਰ ਮਸਲਾ ਸਦਭਾਵਨਾ ਨਾਲ ਹੱਲ ਨਾ ਹੋਣ 'ਤੇ ਨਿਕਲਣ ਵਾਲੇ ਸਿੱਟਿਆਂ ਤੋਂ ਜਾਣੂੰ ਕਰਾਇਆ। ਜਨਰਲ ਬਾਜਵਾ ਦਾ ਜਹਾਜ਼ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੁੱਜਣ ਤੋਂ ਕੁਝ ਘੰਟੇ ਪਹਿਲਾਂ ਬੀਜਿੰਗ ਵਿਚ ਉਤਰਿਆ ਸੀ। ਇਸ ਸਾਲ ਤੀਜੀ ਵਾਰ ਚੀਨ ਦਾ ਦੌਰਾ ਕਰਨ ਵਾਲੇ ਇਮਰਾਨ ਚੀਨੀ ਰਾਸ਼ਟਰਪਤੀ ਨੂੰ ਮਿਲਣਗੇ।

182 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper