Latest News
ਫਿਰੋਜ਼ਪੁਰ 'ਚ ਪਾਕਿਸਤਾਨੀ ਡਰੋਨ, ਬੀ ਐੱਸ ਐੱਫ ਅਲਰਟ

Published on 08 Oct, 2019 10:17 AM.


ਫਿਰੋਜ਼ਪੁਰ : ਭਾਰਤੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਪੰਜਾਬ ਦੇ ਫਿਰੋਜ਼ਪੁਰ ਖੇਤਰ 'ਚ ਭਾਰਤ-ਪਾਕਿਸਤਾਨ ਬਾਰਡਰ ਦੇ ਨੇੜੇ ਇੱਕ ਸ਼ੱਕੀ ਡਰੋਨ ਨੂੰ ਦੇਖਿਆ ਗਿਆ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਅਲਰਟ ਕਰ ਦਿੱਤਾ ਗਿਆ। ਖ਼ਬਰ ਅਨੁਸਾਰ ਇਹ ਡਰੋਨ ਫਿਰੋਜ਼ਪੁਰ 'ਚ ਹੁਸੈਨਵਾਲਾ ਬਾਰਡਰ ਦੇ ਨੇੜੇ ਸਥਿਤ ਐੱਚ ਕੇ ਟਾਵਰ ਚੈੱਕ ਪੋਸਟ 'ਤੇ ਦੇਖਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਡਰੋਨ ਨੇ ਪੰਜ ਵਾਰ ਉਡਾਨ ਭਰੀ ਅਤੇ ਇੱਕ ਵਾਰ ਤਾਂ ਇਹ ਬਾਰਡਰ ਪਾਰ ਕਰ ਭਾਰਤੀ ਸਰਹੱਦ 'ਚ ਵੀ ਵੜ ਗਿਆ।
ਇਸ ਡਰੋਨ ਨੇ ਪਾਕਿਸਤਾਨ ਸਰਹੱਦ ਵੱਲ ਸੋਮਵਾਰ ਰਾਤ 10 ਵਜੇ ਤੋਂ ਲੈ ਕੇ 10.40 ਵਜੇ ਤੱਕ ਉਡਾਨ ਭਰੀ। ਇਸ ਤੋਂ ਬਾਅਦ ਦੇਰ ਰਾਤ 12.25 ਵਜੇ ਇਸ ਡਰੋਨ ਨੇ ਭਾਰਤੀ ਸਰਹੱਦ 'ਚ ਵੜਨ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਭਾਰਤੀ ਸੁਰੱਖਿਆ ਬਲਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੰਗਲਵਾਰ ਸਵੇਰੇ ਤੋਂ ਹੀ ਪੰਜਾਬ ਪੁਲਸ, ਖੁਫ਼ੀਆ ਏਜੰਸੀਆਂ ਅਤੇ ਭਾਰਤੀ ਸੀਮਾ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਤਲਾਸ਼ੀ ਅਭਿਆਨ ਚਲਾਇਆ। ਇਹ ਪਤਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਕਿਤੇ ਡਰੋਨਜ਼ ਰਾਹੀਂ ਭਾਰਤੀ ਸਰਹੱਦ ਅੰਦਰ ਕੋਈ ਹਥਿਆਰ ਜਾਂ ਨਸ਼ੀਲੇ ਪਦਾਰਥ ਤਾਂ ਨਹੀਂ ਸੁੱਟੇ ਗਏ।

280 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper