Latest News
ਚੋਣਾਂ 'ਚ ਹਿੱਸਾ ਲੈਣਾ ਕੇਂਦਰ ਨੂੰ ਵਾਜਬ ਠਹਿਰਾਉਣਾ ਹੋਵੇਗਾ : ਸ਼ੇਹਲਾ

Published on 09 Oct, 2019 11:40 AM.

ਸ੍ਰੀਨਗਰ : ਜਵਾਹਰ ਲਾਲ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਮੀਤ ਪ੍ਰਧਾਨ ਰਹਿ ਚੁੱਕੀ ਸ਼ੇਹਲਾ ਰਸ਼ੀਦ ਨੇ ਟਵੀਟ ਕੀਤਾ ਹੈ ਕਿ ਕਸ਼ਮੀਰ ਵਿਚ ਚੋਣ ਪ੍ਰਕਿਰਿਆ 'ਚ ਹਿੱਸਾ ਲੈਣਾ ਵਾਦੀ ਵਿਚ ਕੇਂਦਰ ਸਰਕਾਰ ਦੇ ਐਕਸ਼ਨ ਨੂੰ ਸਹੀ ਠਹਿਰਾਉਣਾ ਹੋਵੇਗਾ। ਜੰਮੂ-ਕਸ਼ਮੀਰ ਵਿਚ 14 ਅਕਤੂਬਰ ਨੂੰ ਬਲਾਕ ਡਿਵੈੱਲਪਮੈਂਟ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਹਨ ਤੇ ਨਤੀਜੇ ਵੀ ਉਸੇ ਦਿਨ ਐਲਾਨ ਦਿੱਤੇ ਜਾਣਗੇ।
ਸ਼ੇਹਲਾ ਨੇ ਲਿਖਿਆ ਹੈ, 'ਕਸ਼ਮੀਰ ਵਿਚ ਮੁੱਖ ਧਾਰਾ ਦੀ ਸਿਆਸਤ ਤੋਂ ਮੈਂ ਖੁਦ ਨੂੰ ਲਾਂਭੇ ਕਰਦੀ ਹਾਂ। ਜਦੋਂ ਕੇਂਦਰ ਸਰਕਾਰ ਵੱਲੋਂ ਚੋਣ ਦਾ ਨਾਟਕ ਹੋ ਰਿਹਾ ਹੈ ਤਾਂ ਅਜਿਹੇ ਹਾਲਾਤ 'ਚ ਚੋਣ ਪ੍ਰਕਿਰਿਆ 'ਚ ਹਿੱਸੇਦਾਰੀ ਦਾ ਮਤਲਬ ਕਸ਼ਮੀਰ ਵਿਚ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨੂੰ ਵਾਜਬ ਠਹਿਰਾਉਣਾ ਹੋਵੇਗਾ।' ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਤੋਂ ਬਾਅਦ ਸ਼ੇਹਲਾ ਨੇ ਫੌਜ 'ਤੇ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਦੋਸ਼ ਲਾਇਆ ਸੀ। ਇਸ ਨੂੰ ਲੈ ਕੇ ਉਨ੍ਹਾ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਸੀ। ਸ੍ਰੀਨਗਰ ਦੀ ਰਹਿਣ ਵਾਲੀ ਸ਼ੇਹਲਾ ਨੇ ਲਿਖਿਆ ਹੈ ਕਿ ਇਨਸਾਫ ਲਈ ਲੜਾਈ ਸੱਚ ਬੋਲਣ ਨਾਲੋਂ ਥੋੜ੍ਹਾ ਵੱਧ ਮੰਗਦੀ ਹੈ। ਕਸ਼ਮੀਰੀ ਲੋਕਾਂ ਲਈ ਆਵਾਜ਼ ਬੁਲੰਦ ਕਰਨ 'ਤੇ ਉਸ ਦੇ ਖਿਲਾਫ ਦੇਸ਼ਧ੍ਰੋਹ ਦਾ ਕੇਸ ਦਰਜ ਹੋਇਆ, ਪਰ ਇਹ ਉਸ ਨੂੰ ਸੱਚ ਬੋਲਣ ਤੋਂ ਨਹੀਂ ਰੋਕ ਸਕੇਗਾ। ਜਿੱਥੇ ਕਿਤੇ ਵੀ ਉਸ ਦੀ ਆਵਾਜ਼ ਜ਼ਰੂਰੀ ਹੋਵੇਗੀ, ਉਥੇ ਉਹ ਉਠਾਏਗੀ।

143 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper