Latest News
ਜੀਓ ਤੋਂ ਦੂਜੇ ਨੈੱਟਵਰਕ 'ਤੇ ਕਾਲਿੰਗ ਅੱਜ ਤੋਂ ਫਰੀ ਨਹੀਂ ਰਹੀ

Published on 09 Oct, 2019 11:47 AM.


ਮੁੰਬਈ : ਰਿਲਾਇੰਸ ਜੀਓ ਤੋਂ ਕਾਲਿੰਗ ਫਰੀ ਨਹੀਂ ਰਹੇਗੀ। 10 ਅਕਤੂਬਰ ਤੋਂ ਦੂਜੇ ਨੈੱਟਵਰਕ 'ਤੇ ਕਾਲਿੰਗ ਲਈ ਹਰ ਮਿੰਟ ਦੇ 6 ਪੈਸੇ ਦੇਣੇ ਹੋਣਗੇ। ਜੀਓ ਤੋਂ ਜੀਓ 'ਤੇ ਲੈਂਡਲਾਈਨ ਫਰੀ ਰਹਿਣਗੇ। ਹਾਲਾਂਕਿ ਜੀਓ ਨੇ ਕਿਹਾ ਹੈ ਕਿ ਏਨੇ ਕੀਮਤ ਦਾ ਡਾਟਾ ਗਾਹਕ ਨੂੰ ਮੁਫਤ ਦਿੱਤਾ ਜਾਵੇਗਾ। ਇਕ ਤਰ੍ਹਾਂ ਨਾਲ ਹੀ ਭਰਪਾਈ ਦੀ ਤਰ੍ਹਾਂ ਹੋਵੇਗਾ। ਰਿਲਾਇੰਸ ਜੀਓ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਦੂਜੇ ਮੋਬਾਈਲ ਨੈੱਟਵਰਕ ਲਈ ਜੀਓ ਦੇ ਗਾਹਕਾਂ ਨੂੰ ਹੁਣ ਐਡੀਸ਼ਨਲ ਆਈ ਯੂ ਸੀ ਟੌਪ ਅੱਪ ਕਰਨਾ ਹੋਵੇਗਾ ਤੇ ਇਹ 10 ਅਕਤੂਬਰ ਤੋਂ ਹੀ ਲਾਗੂ ਹੋ ਜਾਵੇਗਾ। ਜਦੋਂ ਤੱਕ ਟਰਾਈ ਟਰਮੀਨੇਸ਼ਨ ਚਾਰਜ ਜ਼ੀਰੋ ਨਹੀਂ ਕਰਦੀ, ਉਦੋਂ ਤੱਕ ਗਾਹਕਾਂ ਤੋਂ ਕਾਲਿੰਗ ਦੇ ਪੈਸੇ ਲਏ ਜਾਣਗੇ। ਵਰਤਮਾਨ ਵਿਚ ਇਹ ਤਰੀਕ ਇਕ ਜਨਵਰੀ 2020 ਤੱਕ ਦੀ ਹੈ। ਪੋਸਟਪੇਡ ਗਾਹਕਾਂ ਨੂੰ ਵੀ 6 ਪੈਸੇ ਹਰ ਸੈਕਿੰਡ ਦੇ ਦੇਣੇ ਹੋਣਗੇ, ਪਰ ਕੰਪਨੀ ਪੋਸਟਪੇਡ ਵਿਚ ਵੀ ਇਸ ਦੀ ਭਰਪਾਈ ਲਈ ਡਾਟਾ ਲਿਮਟ ਵਧਾ ਦੇਵੇਗੀ।

199 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper