Latest News
ਸਾਹਿਤ ਦੇ ਨੋਬੇਲ ਪੁਰਸਕਾਰ ਪੋਲਿਸ਼ ਤੇ ਆਸਟਰੀਆਈ ਲੇਖਕਾਂ ਨੂੰ

Published on 10 Oct, 2019 11:49 AM.


ਸਟਾਕਹੋਮ : 2018 ਦੇ ਸਾਹਿਤ ਦੇ ਨੋਬੇਲ ਪੁਰਸਕਾਰ ਲਈ ਪੋਲੈਂਡ ਦੀ ਲੇਖਕਾ ਓਲਗਾ ਤੋਕਾਰਜ਼ੁਕ ਤੇ 2019 ਦੇ ਪੁਰਸਕਾਰ ਲਈ ਆਸਟਰੀਆ ਦੇ ਲੇਖਕ ਪੀਟਰ ਹੈਂਡਕੇ ਦੀ ਚੋਣ ਕੀਤੀ ਗਈ ਹੈ।
ਓਲਗਾ (57) ਆਪਣੀ ਪੀੜ੍ਹੀ ਦੀਆਂ ਕਮਰਸ਼ੀਅਲ ਤੌਰ 'ਤੇ ਸਭ ਤੋਂ ਵੱਧ ਸਫਲ ਲੇਖਕਾਵਾਂ ਵਿਚੋਂ ਇਕ ਹੈ। 2018 ਵਿਚ ਨਾਵਲ 'ਫਲਾਈਟਸ' ਲਈ ਉਨ੍ਹਾ ਨੂੰ ਮੈਨ ਬੁਕਰ ਇੰਟਰਨੈਸ਼ਨਲ ਪ੍ਰਾਈਜ਼ ਨਾਲ ਸਨਮਾਨਤ ਕੀਤਾ ਗਿਆ ਸੀ। ਆਸਟਰੀਆਈ ਨਾਵਲਿਸਟ, ਪਲੇਅ ਰਾਈਟਰ ਤੇ ਅਨੁਵਾਦਕ ਪੀਟਰ (76) ਨੇ ਕਦੇ ਆਪਣੀ ਮਾਂ ਦੀ ਖੁਦਕੁਸ਼ੀ ਤੋਂ ਪ੍ਰਭਾਵਤ ਹੋ ਕੇ 'ਦੀ ਸੌਰੋ ਬਿਯੋਂਡ ਡ੍ਰੀਮਜ਼' ਪੁਸਤਕ ਲਿਖੀ ਸੀ।

130 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper