Latest News
ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ ਦਾਸ ਐਂਡ ਬਰਾਊਨ ਵਰਲਡ ਸਕੂਲ ਦੇ ਵਿਦਿਆਰਥੀਆਂ ਦਾ ਦਬਦਬਾ

Published on 16 Oct, 2019 11:40 AM.


ਫ਼ਿਰੋਜ਼ਪੁਰ (ਅਸ਼ੋਕ ਸ਼ਰਮਾ)-ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਵੱਲੋਂ ਆਯੋਜਤ ਚਾਰ ਰੋਜ਼ਾ ਟੂਰਨਾਮੈਂਟ ਵਿੱਚ ਖਿਡਾਰੀਆਂ ਨੂੰ ਮੈਡਲ ਵੰਡੇ ਗਏ। ਦਾਸ ਐਂਡ ਬਰਾਊਨ ਵਰਲਡ ਸਕੂਲ ਵਿਚ ਆਯੋਜਤ ਹੋਏ ਟੂਰਨਾਮੈਂਟ ਵਿੱਚ ਰੇਲਵੇ ਦੇ ਡਵੀਜ਼ਨ ਸਕਿਊਰਟੀ ਕਮਿਸ਼ਨਰ ਅਸ਼ੀਸ਼ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ, ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਡੀ ਆਰ ਐੱਸ ਏ ਦੇ ਪ੍ਰਧਾਨ ਅਨੀਰੁਧ ਗੁਪਤਾ ਨੇ ਕੀਤੀ। ਖਿਡਾਰੀਆਂ ਨੂੰ ਪਰਮਿੰਦਰ ਸਿੰਘ ਥਿੰਦ, ਚੰਦਰ ਮੋਹਨ ਹਾਂਡਾ, ਦੀਪਕ ਸ਼ਰਮਾ, ਡਾ. ਗੁਰਨਾਮ ਸਿਘ ਫਰਮਾਹ ਵੱਲੋਂ ਅਸ਼ੀਰਵਾਦ ਦਿੰਦੇ ਹੋਏ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਅੱਗੇ ਵਧਣ ਨੂੰ ਪ੍ਰੇਰਤ ਕੀਤਾ ਗਿਆ। ਸੈਕਟਰੀ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਜੇਤੂ ਖਿਡਾਰੀਆਂ ਨੂੰ ਸੋਨੇ ਦੇ ਮੈਡਲ, ਚਾਂਦੀ ਦੇ ਮੈਡਲ ਅਤੇ ਤਾਂਬੇ ਦੇ ਮੈਡਲ ਭੇਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਓਪਨ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਸਕੂਲਾਂ ਦੇ 150 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਖਿਡਾਰੀਆਂ ਹਰਨਾਜ ਕੌਰ, ਨੋਰਿਸ਼ ਗੋਇਲ, ਭਾਵਿਕ ਜੈਨ, ਹਰਨਮ ਸਿੰਘ ਮੈਡਲ ਜਿੱਤੇ। ਉਨ੍ਹਾਂ ਨੇ ਦੱਸਿਆ ਕਿ ਪੂਰੇ ਟੂਰਨਾਮੈਂਟ ਵਿੱਚ ਦਾਸ ਐਂਡ ਬਰਾਊਨ ਸਕੂਲ ਦੇ ਖਿਡਾਰੀਆਂ ਨੇ ਸਭ ਤੋਂ ਜ਼ਿਆਦਾ ਮੈਡਲ ਜਿੱਤੇ। ਢਿੱਲੋਂ ਨੇ ਦੱਸਿਆ ਕਿ ਫ਼ਿਰੋਜ਼ਪੁਰ ਦੇ ਖਿਡਾਰੀ ਸਟੇਟ, ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ 'ਤੇ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰ ਚੁੱਕੇ ਹਨ ਅਤੇ ਨੈਸ਼ਨਲ ਟੀਮ ਵਿੱਚ 80 ਫ਼ੀਸਦੀ ਤੋਂ ਜ਼ਿਆਦਾ ਖਿਡਾਰੀ ਪੰਜਾਬ ਦੇ ਹਨ। ਡਾ. ਸੈਲਿਨ, ਅਜਲਪ੍ਰੀਤ ਕੌਰ ਨੇ ਦੱਸਿਆ ਕਿ ਰੋਲਰ ਸਕੇਟਿੰਗ ਦੇ ਲਈ ਦਾਸ ਐਂਡ ਬਰਾਊਨ ਸਕੂਲ ਵਿੱਚ ਆਧੁਨਿਕ ਅਤੇ ਹੋਰ ਸਹੂਲਤਾਂ ਹਨ, ਜੋ ਖਿਡਾਰੀਆਂ ਨੂੰ ਬੇਹਤਰ ਬਨਾਉਣ ਲਈ ਅੱਗੇ ਵਧਾਉਂਦੀਆਂ ਹਨ। ਆਯੋਜਕਾਂ ਵੱਲੋਂ ਵਿਸ਼ੇਸ਼ ਮਹਿਮਾਨ ਅਸ਼ੀਸ਼ ਕੁਮਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

377 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper