Latest News
ਸਿਟੀ ਹਾਰਟ ਸਕੂਲ ਵੱਲੋਂ ਸਵਰੀਤ ਕੌਰ ਸਨਮਾਨਤ

Published on 16 Oct, 2019 11:40 AM.


ਫ਼ਿਰੋਜ਼ਪੁਰ (ਮਨੀਸ਼ ਕੁਮਾਰ, ਸਤਬੀਰ ਬਰਾੜ)-ਬੈਡਮਿੰਟਨ ਵਿੱਚ ਫ਼ਿਰੋਜ਼ਪੁਰ ਦਾ ਨਾਂਅ ਨੈਸ਼ਨਲ ਤੱਕ ਚਮਕਾਉਣ ਵਾਲੀ ਫਿਰੋਜ਼ਪੁਰ ਦੀ ਇਕਲੌਤੀ ਖਿਡਾਰਨ ਸਵਰੀਤ ਕੌਰ ਦਾ ਸਨਮਾਨ ਸਿਟੀ ਹਾਰਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਆਪਣੀ ਸਾਲਾਨਾ ਸਪੋਰਟਸ ਮੀਟ 'ਤੇ ਨਿਵੇਕਲੇ ਢੰਗ ਨਾਲ ਕੀਤਾ ਗਿਆ।। ਦੱਸਣਯੋਗ ਹੈ ਕਿ ਸਵਰੀਤ ਕੌਰ ਦਸੰਬਰ ਵਿੱਚ ਹੋਣ ਵਾਲੀ ਨੈਸ਼ਨਲ ਓਪਨ ਵਿੱਚ ਦੋ ਈਵੈਂਟ 'ਚ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀ ਫਿਰੋਜ਼ਪੁਰ ਦੀ ਪਹਿਲੀ ਖਿਡਾਰਨ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਸ੍ਰੀਮਤੀ ਰਵੀ ਕਾਂਤਾ ਸ਼ਰਮਾ ਪ੍ਰਿੰਸੀਪਲ, ਸ੍ਰੀਮਤੀ ਰਜਨੀ ਸ਼ਰਮਾ, ਪ੍ਰਧਾਨ ਅਮਰ ਸ਼ਰਮਾ ਤੋਂ ਇਲਾਵਾ ਪੱਤਰਕਾਰ ਜਸਬੀਰ ਸਿੰਘ ਤੇ ਸਮੂਹ ਸਟਾਫ਼, ਵਿਦਿਆਰਥੀਆਂ ਵੱਲੋਂ ਸਵਰੀਤ ਦਾ ਗਰਮਜੋਸ਼ੀ ਨਾਲ ਸਨਮਾਨ ਕੀਤਾ ਗਿਆ। ਸਕੂਲ ਦੀ ਪ੍ਰਭਾਵਸ਼ਾਲੀ ਸਪੋਰਟਸ ਮੀਟ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਮੈਡਮ ਨੇ ਸਵਰੀਤ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਖਿਡਾਰਨ ਸਵਰੀਤ ਕੌਰ ਨੇ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਉਨ੍ਹਾ ਸਕੂਲ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਖਿਡਾਰੀ ਸਵਰੀਤ ਕੌਰ ਤੋਂ ਪ੍ਰੇਰਣਾ ਲੈਣ ਤੇ ਜ਼ਿਲ੍ਹੇ ਅਤੇ ਆਪਣੀ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨ। ਇਸ ਮੌਕੇ ਸਵਰੀਤ ਦੇ ਨਾਲ ਉਸ ਦੇ ਪਿਤਾ ਸ੍ਰ. ਜਸਵਿੰਦਰ ਸਿੰਘ ਤੇ ਕੋਚ ਅਸ਼ੀਸ਼ ਪਰਾਸ਼ਰ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਸਵਰੀਤ ਨੇ ਸਿਟੀ ਹਾਰਟ ਸਕੂਲ ਦੀ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੀ ਇਸ ਕਾਮਯਾਬੀ ਪਿੱਛੇ ਮੇਰੀ ਮਿਹਨਤ ਤੇ ਅਨੁਸ਼ਾਸਨ ਵਿੱਚ ਰਹਿ ਕੇ ਆਪਣੀ ਮੰਜ਼ਲ ਵੱਲ ਆਕਰਸ਼ਿਤ ਹੋਣਾ ਹੀ ਵੱਡਾ ਕਾਰਨ ਹੈ ਅਤੇ ਇਹ ਵੀ ਕਿਹਾ ਕਿ ਅਸੀਂ ਜੋ ਸੋਚਾਂਗੇ ਉਹ ਕਰ ਵੀ ਸਕਦੇ ਹਾਂ। ਸਵਰੀਤ ਨੇ ਕਿਹਾ ਕਿ ਇਹ ਸਨਮਾਨ ਮੈਨੂੰ ਆਉਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ, ਜੋ ਉੜੀਸਾ ਵਿਖੇ ਕੀਤੀ ਜਾਵੇਗੀ, ਲਈ ਵਧੀਆ ਪ੍ਰਦਰਸ਼ਨ ਕਰਨ ਸਬੰਧੀ ਪ੍ਰੇਰਿਤ ਕਰੇਗਾ।

697 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper