Latest News
ਦਿੱਲੀ ਕਾਨਵੈਂਟ ਸਕੂਲ 'ਚ ਨੈਤਿਕ ਸਿੱਖਿਆ ਟੈੱਸਟ ਲਿਆ

Published on 16 Oct, 2019 11:43 AM.


ਫਤਿਗੜ੍ਹ ਪੰਜਤੂਰ (ਭੁੱਲਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਨੈਤਿਕ ਸਿੱਖਿਆ ਦੇ ਇਮਤਿਹਾਨ ਲਏ ਗਏ, ਜਿਸ ਵਿੱਚ ਦਿੱਲੀ ਕਾਨਵੈਂਟ ਸਕੂਲ ਦੇ ਲਗਭਗ 100 ਵਿਦਿਆਰਥੀਆਂ ਦੁਆਰਾ ਭਾਗ ਲਿਆ ਗਿਆ। ਇਸ ਵਿੱਚ ਸਕੂਲ ਦੇ ਛੇ ਵਦਿਆਰਥੀ ਮਹਿਕਦੀਪ ਸਿੰਘ ਨੌਵੀਂ ਜਮਾਤ, ਅਰਸ਼ਦੀਪ ਸਿੰਘ ਨੌਵੀਂ ਜਮਾਤ, ਵਿਕਰਮਜੀਤ ਸਿੰਘ ਨੌਵੀਂ ਜਮਾਤ, ਹਰਮਨਦੀਪ ਸਿੰਘ ਨੋਵੀਂ ਜਮਾਤ, ਗੁਰਬੀਰ ਸਿੰਘ ਤੇ ਪਵਨਪ੍ਰੀਤ ਕੌਰ ਚੌਥੀ ਜਮਾਤ ਦੇ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਖੇਤਰੀ ਸਕੱਤਰ ਸੁਰਿੰਦਰ ਸਿੰਘ, ਮੋਹਨ ਸਿੰਘ, ਖੇਤਰੀ ਮੈਂਬਰ ਸਤਬੀਰ ਸਿੰਘ ਤੇ ਸਕੂਲ ਦੇ ਚੇਅਰਮੈਨ ਬਲਵਿੰਦਰ ਸਿੰਘ, ਬਲਜੀਤ ਸਿੰਘ, ਪ੍ਰਿੰਸੀਪਲ ਮੈਡਮ ਨਮਰਤਾ ਭੱਲਾ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

664 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper