Latest News
7 ਥਾਂਵਾਂ ਤੋਂ ਭਰੇ ਦੇਸੀ ਘਿਉ ਦੇ ਸੈਂਪਲ

Published on 16 Oct, 2019 11:43 AM.

ਸ਼ੇਰਪੁਰ, (ਰਣਜੀਤ ਸਿੰਘ ਸਿੱਧੂ) ਕਸਬਾ ਸ਼ੇਰਪੁਰ ਵਿਖੇ ਫੂਡ ਸੇਫਟੀ ਅਫ਼ਸਰ ਸੰਗਰੂਰ ਮੈਡਮ ਵਿੱਦਿਆ ਗੋਸਵਾਮੀ ਦੀ ਟੀਮ ਵੱਲੋਂ 7 ਦੁਕਾਨਾਂ ਤੋਂ ਦੇਸੀ ਘਿਉ ਦੇ ਸੈਂਪਲ ਭਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਉਨ੍ਹਾਂ ਨਾਲ ਰਵਿੰਦਰ ਗਰਗ ਸਹਾਇਕ ਕਮਿਸ਼ਨਰ ਵੀ ਹਾਜ਼ਰ ਸਨ। ਮੈਡਮ ਗੋਸਵਾਮੀ ਨੇ ਕਰਿਆਨਾ ਦੁਕਾਨਾਂ ਅਤੇ ਹੋਟਲਾਂ ਤੋਂ ਘਿਉ ਦੇ ਸੈਂਪਲ ਭਰੇ, ਜਦਕਿ ਦੋ ਦੁਕਾਨਦਾਰਾਂ ਨੂੰ ਫੂਡ ਸੇਫਟੀ ਲਾਇਸੈਂਸ ਨਾ ਹੋਣ ਕਰਕੇ ਚਲਾਨ ਕੱਟਿਆ ਗਿਆ। ਵਿਦਿਆ ਗੋਸਵਾਮੀ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਲਾਇਸੈਂਸ ਬਣਾ ਕੇ ਹੀ ਕੰਮ ਕਰਨ। ਜੇਕਰ ਬਗੈਰ ਲਾਇਸੈਸ ਕੰਮ ਕਰਦਾ ਦੁਕਾਨਦਾਰ ਫੜਿਆ ਗਿਆ ਤਾਂ ਉਸ ਨੂੰ 5 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਸਮੇਂ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਵਨ ਲਾਲ ਸਿੰਗਲਾ ਤੋਂ ਇਲਾਵਾ ਵੱਡੀ ਗਿਣਤੀ ਦੁਕਾਨਦਾਰ ਵੀ ਹਾਜ਼ਰ ਸਨ।

408 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper