Latest News
ਚਿੱਟੇ ਘੋੜੇ 'ਤੇ ਸਵਾਰ ਕਿਮ ਜੋਂਗ ਉਨ ਕਰਨਗੇ ਕੋਈ ਨਵਾਂ ਕੌਤਕ

Published on 16 Oct, 2019 12:03 PM.


ਪਿਓਂਗਯਾਂਗ : ਉੱਤਰੀ ਕੋਰੀਆ ਦੀ ਸਰਕਾਰੀ ਖਬਰ ਏਜੰਸੀ ਕੇ ਸੀ ਐੱਨ ਏ ਵੱਲੋਂ ਬੁੱਧਵਾਰ ਜਾਰੀ ਇਸ ਤਸਵੀਰ ਵਿਚ ਦੇਸ਼ ਦੇ ਆਗੂ ਕਿਮ ਜੋਂਗ ਉਨ ਬਰਫੀਲੇ ਪਾਇਕਤੂ ਪਹਾੜ 'ਤੇ ਚਿੱਟੇ ਘੋੜੇ 'ਤੇ ਸਵਾਰ ਨਜ਼ਰ ਆ ਰਹੇ ਹਨ। ਕਿਮ ਖਾਨਦਾਨ ਦਾ ਇਹ ਪਵਿੱਤਰ ਪਹਾੜ ਹੈ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਕਿਮ ਜਦੋਂ ਇਸ ਪਹਾੜ 'ਤੇ ਜਾਂਦੇ ਹਨ ਤਾਂ ਕੋਈ ਵੱਡਾ ਪਾਲਿਸੀ ਫੈਸਲਾ ਲੈਂਦੇ ਹਨ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਿਮ ਇਹ ਦਿਖਾ ਰਹੇ ਹਨ ਕਿ ਕੌਮਾਂਤਰੀ ਪਾਬੰਦੀਆਂ ਦੀ ਉਨ੍ਹਾ ਨੂੰ ਪਰਵਾਹ ਨਹੀਂ। ਜਦੋਂ ਕਿਮ 2017 ਵਿਚ ਪਹਾੜ 'ਤੇ ਗਏ ਸਨ ਤਾਂ ਉੱਤਰੀ ਕੋਰੀਆ ਨੇ ਆਪਣੀ ਸਭ ਤੋਂ ਵੱਡੀ ਅੰਤਰ-ਮਹਾਂਦੀਪੀ ਬਾਲਿਸਟਿਕ ਮਿਜ਼ਾਈਲ ਦੀ ਪਰਖ ਕੀਤੀ ਸੀ। ਪਿਛਲੇ ਸਾਲ ਉਨ੍ਹਾ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜਾਇ-ਇਨ ਨਾਲ ਇਸੇ ਪਹਾੜ ਦੀ ਚੋਟੀ 'ਤੇ ਇਤਿਹਾਸਕ ਮੁਲਾਕਾਤ ਕੀਤੀ ਸੀ। ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਪੁਲਾੜ ਵਿਚ ਕੁਝ ਛੱਡ ਸਕਦਾ ਹੈ।

230 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper