ਨਾਭਾ (ਗੁਰਬਖਸ ਸਿੰਘ ਸੰਧੂ)-ਭਗਵੰਤ ਸਿੰਘ ਰਾਮਗੜ੍ਹੀਆ ਦੀ ਪੂਜਨੀਕ ਮਾਤਾ ਮਿੰਦਰ ਕੌਰ ਨਮਿੱਤ ਅੰਤਿਮ ਅਰਦਾਸ ਦਾ ਭੋਗ ਗੁਰਮਰਿਆਦਾ ਅਨੁਸਾਰ ਗੁਰਦੁਆਰਾ ਘੋੜਿਆਂਵਾਲਾ ਵਿਖੇ ਪਾਇਆ ਗਿਆ। ਇਸ ਸਮੇਂ ਇਲਾਕੇ ਦੀਆਂ ਸਮਾਜਿਕ ਤੇ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਹੋਏ ਸਨ। ਇਸ ਸਮੇਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮਾਤਾ ਮਹਿੰਦਰ ਕੌਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਮਾਤਾ ਦਾ ਰੁਤਬਾ ਸਭ ਤੋਂ ਉੱਪਰ ਹੈ। ਮਾਤਾ ਹੀ ਬੱਚੇ ਨੂੰ ਜਨਮ ਦਿੰਦੀ ਹੈ, ਫਿਰ ਉਸ ਨੂੰ ਉਂਗਲੀ ਲਾ ਕੇ ਤੁਰਨਾ ਤੇ ਬੋਲਣਾ ਸਿਖਾਉਂਦੀ ਹੈ। ਫਿਰ ਉਸ ਨੂੰ ਚੰਗੇ ਸੰਸਕਾਰ ਦੇ ਕੇ ਸਕੂਲਾਂ ਵਿੱਚ ਪੜ੍ਹਾ ਕੇ ਉੱਚੇ ਹੋਣ ਦੀਆਂ ਪਦਵੀਆਂ 'ਤੇ ਪਹੁੰਚਣ ਲਈ ਵੱਡਾ ਯੋਗਦਾਨ ਪਾਉਂਦੀ ਹੈ, ਜਿਸ ਘਰ ਵਿੱਚੋਂ ਜਦੋਂ ਮਾਤਾ ਚਲੀ ਜਾਂਦੀ ਹੈ ਤਾਂ ਉਸ ਘਰ ਵਿੱਚ ਨਾ ਪੂਰਾ ਹੋਣ ਵਾਲਾ ਘਾਟਾ ਪੈ ਜਾਂਦਾ ਹੈ। ਉਹਨਾ ਨੇ ਆਪਣੇ ਵੱਲੋਂ ਦੁੱਖ ਸਾਂਝਾ ਕਰਦਿਆਂ ਤੇ ਪ੍ਰਮੇਸ਼ਰ ਅੱਗੇ ਅਰਦਾਸ ਕਰਦਿਆਂ ਕਿਹਾ ਕਿ ਮਾਤਾ ਮਹਿੰਦਰ ਕੌਰ ਨੂੰ ਆਪਣੇ ਚਰਨਾਂ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਸਮੇਂ ਐੱਸ.ਜੀ.ਪੀ.ਸੀ. ਕਮੇਟੀ ਮੈਂਬਰ ਸਤਵਿੰਦਰ ਟੌਹੜਾ ਤੋਂ ਇਲਾਵਾ ਸੰਤ ਨਰਿੰਦਰ ਸਿੰਘ ਨੰਦੂ ਸਿਧਸਰ ਅਲੋਹਰਾਂ, ਅਮਰਜੀਤ ਸਿੰਘ, ਐੱਮ ਡੀ ਕਰਤਾਰ ਕੰਬਾਈਨ, ਚਰਨਜੀਤ ਬਾਤਿਸ ਸਿਆਸੀ ਪੀ. ਏ. ਕੈਬਨਟ ਮੰਤਰੀ, ਰਜਨੀਸ਼ ਮਿੱਤਲ ਸੈਂਟੀ ਪ੍ਰਧਾਨ ਨਗਰ ਕੌਂਸਲ ਨਾਭਾ, ਪ੍ਰਮਜੀਤ ਸਿੰਘ ਕੱਲਰਮਾਜਰੀ ਮੈਂਬਰ ਗ੍ਰੀਬਨਸ ਕਮੇਟੀ ਪਟਿਆਲਾ, ਹਰਬੰਸ ਸਿੰਘ ਮੱਲੇਵਾਲ, ਭੁਪਿੰਦਰ ਸਿੰਘ ਧਾਰੋਕੀ, ਦਰਸ਼ਨ ਸਿੰਘ ਠੇਕੇਦਾਰ, ਰਣਧੀਰ ਸਿੰਘ ਮਠਾੜੂ ਐੱਮ. ਡੀ. ਸੰਸਾਰ ਕੰਬਾਈਨ, ਪਰਵਿੰਦਰ ਗੋਲਡੀ, ਮਲਕੀਤ ਸਿੰਘ ਡਾਇਰੈਕਟਰ ਮਲਕੀਤ ਕੰਬਾਈਨ, ਅਵਤਾਰ ਸਿੰਘ ਨਨੜੇ, ਹਰਜੀਤ ਸਿੰਘ, ਕੁਲਦੀਪ ਸਿੰਘ ਸਿਆਨ ਕੰਬਾਇਨ, ਗਾਇਕ ਦਿਲਸ਼ਾਦ ਅਲੀ, ਗੁਰਚਰਨ ਸਿੰਘ ਚੌਧਰੀਮਾਜਰਾ, ਪ੍ਰੇਮ ਕੁਮਾਰ ਗਾਗਟ, ਰਾਜ ਰਾਣੀ, ਚਮਕੌਰ ਸਿੰਘ ਮੀਮਸਾ, ਬਲਵੰਤ ਸਿੰਘ ਲੋਟੇ ਅਮਿਹਦਗੜ੍ਹ, ਚਰਨ ਸਿੰਘ ਲੁਧਿਆਣਾ, ਤਲਵਿੰਦਰ ਸਿੰਘ ਲੁਧਿਆਣਾ, ਸਵਰਨ ਸਿੰਘ ਦਸਮੇਸ਼ ਕੰਬਾਇਨ ਅਮਰਗੜ੍ਹ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਹਾਜ਼ਰ ਸੀ।