ਮੁੱਲਾਂਪੁਰ ਦਾਖਾ (ਗੁਰਮੇਲ ਮੈਲਡੇ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਗਪੁਰ, ਰਕਬਾ, ਬੋਪਾਰਾਏ ਅਤੇ ਮੋਹੀ ਆਦਿ ਪਿੰਡਾਂ ਵਿੱਚ ਉਮੀਦਵਾਰ ਸੰਦੀਪ ਸਿੰਘ ਸੰਧੂ ਦੇ ਹੱਕ ਵਿੱਚ ਕੀਤੇ ਗਏ ਰੋਡ ਸ਼ੋਅ ਦੌਰਾਨ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਉਨ੍ਹਾਂ ਕੈਪਟਨ ਸੰਧੂ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਲਕਾ ਦਾਖਾ ਦੇ ਵਿਕਾਸ ਲਈ ਜੋ ਕੈਪਟਨ ਸੰਧੂ ਮੰਗ ਕਰਨਗੇ ਉਸਨੂੰ ਮੈਂ ਕਦੇ ਵੀ ਨਾਂਹ ਨਹੀਂ ਕਰ ਸਕਦਾ। ਕਿਉਂਕਿ ਸੰਧੂ ਇੱਕ ਦੂਰ ਅੰਦੇਸ਼ੀ ਅਤੇ ਸੂਝਵਾਨ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਦਾਖਾ ਪਿਛਲੇ ਸਮੇਂ ਵਿਕਾਸ ਪੱਖੋਂ ਕਾਫੀ ਪੱਛੜ ਚੁੱਕਾ ਸੀ ਪਰ ਇਸਨੂੰ ਮੁੜ ਵਿਕਾਸ ਦੀਆਂ ਲੀਹਾਂ 'ਤੇ ਲਿਆਉਣ ਲਈ ਕੈਪਟਨ ਸੰਧੂ ਨੂੰ ਭੇਜਣਾ ਪਿਆ।
ਇਸ ਮੌਕੇ ਉਨ੍ਹਾਂ ਨਾਲ ਬੱਸ ਵਿੱਚ ਖੱਬੇ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਸੱਜੇ ਪਾਸੇ ਸਾਂਸਦ ਰਵਨੀਤ ਬਿੱਟੂ ਬੈਠੇ ਸਨ। ਜਦਕਿ ਕਾਫਲੇ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਸਾਂਸਦ ਡਾ. ਅਮਰ ਸਿੰਘ ਬੋਪਾਰਾਏ, ਸਾਂਸਦ ਮੁਹੰਮਦ ਸਦੀਕ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਭੈਣੀ, ਅਮਰੀਕ ਸਿੰਘ ਆਲੀਵਾਲ, ਆਨੰਦ ਸਰੂਪ ਸਿੰਘ ਮੋਹੀ, ਵਿਧਾਇਕ ਕੁਲਦੀਪ ਸਿੰਘ ਵੈਦ ਆਦਿ ਆਪਣੇ ਸਮਰਥੱਕਾ ਸਮੇਤ ਸ਼ਾਮਲ ਸਨ। ਇਸ ਮੌਕੇ ਸਰਪੰਚ ਗੁਰਮਿੰਦਰ ਸਿੰਘ, ਮੈਂਬਰ ਦਰਸ਼ਨ ਸਿੰਘ ਭਨੋਹੜ, ਸੰਮਤੀ ਮੈਂਬਰ ਰਾਜਪ੍ਰੀਤ ਕੌਰ ਬਾਜਵਾ, ਦਲਜੀਤ ਸਿੰਘ ਬਾਜਵਾ, ਹਰਮਿੰਦਰ ਸਿੰਘ, ਸਰਪੰਚ ਅਮਰਜੀਤ ਸਿੰਘ, ਕਾਂਗਰਸੀ ਆਗੂ ਬਲਵਿੰਦਰ ਸਿੰਘ ਗਾਂਧੀ, ਸਰਪੰਚ ਜਸਵਿੰਦਰ ਕੌਰ ਗਰੇਵਾਲ,
ਸਰਪੰਚ ਲਖਵੀਰ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿਘ, ਸਰਪੰਚ ਸੁਰਿੰਦਰ ਸਿੰਘ ਢੱਟ, ਪਿੰਡ ਜੱਸੋਵਾਲ ਸਰਪੰਚ ਬਲਵਿੰਦਰ ਸਿੰਘ, ਹਰਮਨ ਕੁਲਾਰ, ਸਰਪੰਚ ਹਰਜੀਤ ਸਿੰਘ, ਮਨਦੀਪ ਕੌਰ, ਹਰਜਾਪ ਸਿੰਘ ਚੌਕੀਮਾਨ, ਜਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਕੌਰ, ਸਰਪੰਚ ਰਣਜੀਤ ਸਿੰਘ ਹਾਂਸ,ਲੱਛਮਣ ਸਿੰਘ ਕਾਕਾ, ਆਦਿ ਹਾਜਰ ਸਨ ।