Latest News
ਸ਼ੇਰੂ ਬਹਿ ਗਿਆ ਸ਼ੇਰ ਦੇ ਅੱਗੇ

Published on 17 Oct, 2019 11:24 AM.


ਨਵੀਂ ਦਿੱਲੀ : ਬਿਹਾਰ ਦੇ ਪੂਰਬੀ ਚੰਪਾਰਨ ਦਾ 28 ਸਾਲ ਦਾ ਰੇਹਾਨ ਖਾਨ ਵੀਰਵਾਰ ਦੁਪਹਿਰੇ ਚਿੜੀਆਘਰ ਦੀ ਵਾੜ ਟੱਪਕੇ ਸ਼ੇਰ ਕੋਲ ਪੁੱਜ ਗਿਆ। ਉਹ ਸ਼ੇਰ ਅੱਗੇ ਬੈਠ ਗਿਆ ਤੇ ਉਸਨੂੰ ਸਹਿਲਾਉਂਦਾ ਵੀ ਰਿਹਾ ਪਰ ਸ਼ੇਰ ਨੇ ਘੂਰਨ ਤੋਂ ਇਲਾਵਾ ਉਸਨੂੰ ਕੁਝ ਨਹੀਂ ਕਿਹਾ। ਮੁਲਾਜ਼ਮਾਂ ਨੇ ਮਸ਼ੱਕਤ ਨਾਲ ਉਸਨੂੰ ਬਚਾ ਕੇ ਬਾਹਰ ਲਿਆਂਦਾ। ਪੁਲਸ ਨੇ ਦੱਸਿਆ ਕਿ ਅਜਕੱਲ੍ਹ ਇਥੇ ਸੀਲਮਪੁਰ ਵਿਚ ਰਹਿੰਦੇ ਰੇਹਾਨ ਦੀ ਦਿਮਾਗੀ ਹਾਲਤ ਠੀਕ ਨਹੀਂ ਲੱਗਦੀ। ਕੁਝ ਦਰਸ਼ਕਾਂ ਦਾ ਕਹਿਣਾ ਸੀ ਕਿ ਰੇਹਾਨ ਨੇ ਘੁੱਟ ਲਾਈ ਹੋਈ ਸੀ।

170 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper