Latest News
ਗੁਲਬਰਗਾ ਯੂਨੀਵਰਸਿਟੀ 'ਚ ਕਨੱ੍ਹਈਆ ਦਾ ਲੈਕਚਰ ਨਹੀਂ ਹੋਣ ਦਿੱਤਾ

Published on 17 Oct, 2019 11:26 AM.


ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਦਾ ਕਰਨਾਟਕ ਦੀ ਗੁਲਬਰਗਾ ਯੂਨੀਵਰਸਿਟੀ ਵਿਚ ਪ੍ਰੋਗਰਾਮ ਵਾਈਸ ਚਾਂਸਲਰ ਨੇ ਚਾਣਚੱਕ ਰੱਦ ਕਰ ਦਿੱਤਾ। ਕਨੱ੍ਹਈਆ ਨੇ ਮੰਗਲਵਾਰ 'ਭਾਰਤੀ ਸੰਵਿਧਾਨ ਬਚਾਉਣ ਵਿਚ ਨੌਜਵਾਨਾਂ ਦੀ ਜ਼ਿੰਮੇਦਾਰੀ' ਵਿਸ਼ੇ 'ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨਾ ਸੀ। ਵੀ ਸੀ ਪ੍ਰਮਿਲਾ ਅੰਬੇਡਕਰ ਨੇ ਸੋਮਵਾਰ ਅੱਧੀ ਰਾਤੇ ਪ੍ਰੋਗਰਾਮ ਦੀ ਆਗਿਆ ਵਾਪਸ ਲੈ ਲਈ। ਦੱਸਿਆ ਜਾਂਦਾ ਹੈ ਕਿ ਉਸ ਨੇ ਇੰਜ ਕੱਟੜਪੰਥੀ ਹਿੰਦੂ ਸੰਗਠਨਾਂ ਦੀ ਪ੍ਰੋਗਰਾਮ ਵਿਚ ਵਿਘਨ ਪਾਉਣ ਦੀ ਧਮਕੀ ਦੇ ਮੱਦੇਨਜ਼ਰ ਕੀਤਾ। ਜਥੇਬੰਦਕਾਂ ਨੇ ਦੂਜੀ ਥਾਂ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ, ਪਰ ਪੁਲਸ ਨੇ ਇਹ ਕਹਿੰਦਿਆਂ ਆਗਿਆ ਨਹੀਂ ਦਿੱਤੀ ਕਿ ਏਨੇ ਥੋੜ੍ਹੇ ਸਮੇਂ ਦੇ ਨੋਟਿਸ 'ਤੇ ਸੁਰੱਖਿਆ ਮੁਹੱਈਆ ਕਰਨੀ ਮੁਸ਼ਕਲ ਹੈ। ਪ੍ਰੋਗਰਾਮ ਰੱਦ ਹੋਣ ਤੋਂ ਬਾਅਦ ਕਨ੍ਹੱਈਆ ਨੇ ਬੁੱਧਵਾਰ ਯੂਨੀਵਰਸਿਟੀ ਤੋਂ ਦੂਰ ਬੀ ਆਰ ਅੰਬੇਡਕਰ ਡਿਗਰੀ ਕਾਲਜ ਵਿਚ ਆਯੋਜਤ ਪ੍ਰੋਗਰਾਮ ਵਿਚ ਹਿੱਸਾ ਲਿਆ। ਪ੍ਰੋਗਰਾਮ ਰੱਦ ਕਰਨ ਦੇ ਸੰਬੰਧ ਵਿਚ ਕਰਨਾਟਕ ਦੇ ਸਿੱਖਿਆ ਮੰਤਰੀ ਨੇ ਦਲੀਲ ਦਿੱਤੀ ਕਿ ਯੂਨੀਵਰਸਿਟੀ ਸਿੱਖਣ ਦੀ ਥਾਂ ਹੈ, ਨਾ ਕਿ ਸਿਆਸੀ ਚਰਚਾ ਦੀ।

188 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper