Latest News
ਇਲੈਕਟ੍ਰੀਸ਼ੀਅਨ ਨੇ ਕੰਮ ਦੇ ਪੈਸੇ ਮੰਗੇ ਤਾਂ ਸ਼ੇਰ ਮਗਰ ਪੁਆ ਦਿੱਤਾ

Published on 18 Oct, 2019 09:20 AM.

ਲਾਹੌਰ : ਪੱਛਮੀ ਪੰਜਾਬ ਦੇ ਸ਼ਾਹਦਰਾ ਵਿਚ ਇਮਾਮਵਾੜਾ ਸਦਾ-ਇ-ਇਮਾਮ ਹੁਸੈਨ ਦੀ ਦੇਖਰੇਖ ਕਰਨ ਵਾਲੇ ਅਲੀ ਰਜ਼ਾ ਤੋਂ ਇਲੈਕਟ੍ਰੀਸ਼ੀਅਨ ਮੁਹੰਮਦ ਰਫੀਕ ਨੇ ਕੰਮ ਦੇ ਪੈਸੇ ਮੰਗੇ ਤਾਂ ਉਸ ਨੇ ਉਸ ਦੇ ਮਗਰ ਪਾਲਤੂ ਸ਼ੇਰ ਪੁਆ ਦਿੱਤਾ। ਸ਼ੇਰ ਨੇ ਉਸ ਦੇ ਚਿਹਰੇ ਤੇ ਬਾਂਹ 'ਤੇ ਚੱਕ ਮਾਰ ਦਿੱਤੇ। 'ਦੀ ਡਾਨ' ਅਖਬਾਰ ਮੁਤਾਬਕ ਇਹ ਘਟਨਾ ਬੀਤੀ 9 ਸਤੰਬਰ ਨੂੰ ਹੋਈ ਸੀ। ਪੈਸੇ ਮੰਗਣ 'ਤੇ ਰਜ਼ਾ ਨੇ ਰਫੀਕ ਨੂੰ ਕਿਸੇ ਹੋਰ ਦਿਨ ਆਉਣ ਲਈ ਕਿਹਾ। ਦੋ ਕੁ ਦਿਨਾਂ ਬਾਅਦ ਰਫੀਕ ਦੁਬਾਰਾ ਗਿਆ ਤਾਂ ਰਜ਼ਾ ਖਿਝ ਗਿਆ ਤੇ ਉਸ ਦੇ ਮਗਰ ਸ਼ੇਰ ਪੁਆ ਦਿੱਤਾ। ਰਫੀਕ ਨੇ ਪੁਲਸ ਨੂੰ ਦੱਸਿਆ ਕਿ ਰਜ਼ਾ ਤੇ ਉਸ ਦੇ ਤਿੰਨ ਹੋਰ ਸਾਥੀਆਂ ਨੇ ਉਸ ਨੂੰ ਬਚਾਇਆ ਨਹੀਂ। ਰਾਹਗੀਰਾਂ ਦੀ ਮਦਦ ਨਾਲ ਉਹ ਬਚਿਆ। ਉਸ ਨੇ ਕੇਸ ਇਸ ਕਰਕੇ ਨਹੀਂ ਦਰਜ ਕਰਾਇਆ, ਕਿਉਂਕਿ ਰਜ਼ਾ ਨੇ ਉਸ ਦਾ ਇਲਾਜ ਕਰਾਉਣ ਦਾ ਵਾਅਦਾ ਕੀਤਾ ਸੀ। ਜਦੋਂ ਰਜ਼ਾ ਨੇ ਪੈਸੇ ਦੇਣ ਤੋਂ ਫਿਰ ਨਾਂਹ ਕਰ ਦਿੱਤੀ ਤਾਂ ਰਫੀਕ ਨੇ 11 ਅਕਤੂਬਰ ਨੂੰ ਸ਼ਿਕਾਇਤ ਲਿਖਾਈ। ਪੁਲਸ ਨੇ ਰਜ਼ਾ ਵਿਰੁਧ ਤਾਜ਼ੀਰਾਤੇ ਪਾਕਿਸਤਾਨ ਦੀ ਦਫਾ 324 ਤਹਿਤ ਕੇਸ ਦਰਜ ਕਰ ਲਿਆ ਹੈ।

129 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper