Latest News
90 ਰਾਜਦੂਤਾਂ ਨੂੰ ਮੰਗਲਵਾਰ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ

Published on 18 Oct, 2019 09:27 AM.

ਨਵੀਂ ਦਿੱਲੀ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿਚ ਪਾਕਿਸਤਾਨ ਤੋਂ ਬਾਜ਼ੀ ਲੈਣ ਲਈ ਕੇਂਦਰ ਸਰਕਾਰ 90 ਦੇਸ਼ਾਂ ਦੇ ਰਾਜਦੂਤਾਂ ਦੀ ਮੰਗਲਵਾਰ ਅੰਮ੍ਰਿਤਸਰ ਫੇਰੀ ਪੁਆ ਰਹੀ ਹੈ।
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦੇ ਸੰੰਬੰਧ ਵਿਚ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਛੇਤੀ ਹੀ ਸਮਝੌਤਾ ਕਰਨ ਜਾ ਰਹੀਆਂ ਹਨ। ਪਾਕਿਸਤਾਨ ਹਰੇਕ ਯਾਤਰੀ ਤੋਂ 20 ਡਾਲਰ (ਲੱਗਭੱਗ 1420 ਰੁਪਏ) ਦੀ ਫੀਸ ਨਾ ਲੈਣ ਦੀ ਬੇਨਤੀ ਨਹੀਂ ਮੰਨਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਤਾਬਕ ਇਸ ਤੋਂ ਇਲਾਵਾ ਬਾਕੀ ਮੁੱਦਿਆਂ 'ਤੇ ਸਹਿਮਤੀ ਬਣ ਗਈ ਹੈ। ਪਾਕਿਸਤਾਨ ਯਾਤਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਮੌਕੇ 'ਤੇ ਹੱਲ ਕੱਢਣ ਲਈ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਦੀ ਸ੍ਰੀ ਕਰਤਾਰਪੁਰ ਸਾਹਿਬ ਵਿਚ ਤਾਇਨਾਤੀ ਲਈ ਮੰਨ ਗਿਆ ਹੈ। ਯਾਤਰੀਆਂ ਦੇ ਜਾਣ ਤੇ ਆਉਣ ਦੇ ਸਮੇਂ ਦੇ ਸੰਬੰਧ ਵਿਚ ਗੱਲਬਾਤ ਚੱਲ ਰਹੀ ਹੈ।
22 ਅਕਤੂਬਰ ਨੂੰ ਅੰਮ੍ਰਿਤਸਰ ਪੁੱਜਣ ਵਾਲੇ ਰਾਜਦੂਤਾਂ ਵਿਚ ਬੋਲੀਵੀਆ, ਬਰਕੀਨੋ ਫਾਸੋ, ਕੋਸਟਾ ਰੀਕਾ, ਮਿਸਰ, ਇਰਾਕ, ਇੰਡੋਨੇਸ਼ੀਆ ਤੇ ਇਜ਼ਰਾਈਲ ਦੇ ਰਾਜਦੂਤ ਵੀ ਹੋਣਗੇ। ਭਾਰਤ ਸਰਕਾਰ ਨੇ ਗੁਰਪੁਰਬ ਬਾਰੇ ਦੁਨੀਆ ਭਰ ਵਿਚ ਪ੍ਰਚਾਰ ਕੀਤਾ ਹੈ। ਰਾਜਦੂਤਾਂ ਨੂੰ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਜਹਾਜ਼ ਵਿਚ ਲੈ ਕੇ ਜਾਣਗੇ।
ਇਨ੍ਹਾਂ ਦਾ ਅੰਮ੍ਰਿਤਸਰ ਵਿਚ ਪਹਿਲਾਂ ਭੰਗੜੇ ਤੇ ਗਿੱਧੇ ਨਾਲ ਸਵਾਗਤ ਕੀਤਾ ਜਾਵੇਗਾ। ਇਨ੍ਹਾਂ ਨੂੰ ਸਿੱਖ ਇਤਿਹਾਸ ਦੀਆਂ ਗੈਲਰੀਆਂ ਵੀ ਦਿਖਾਈਆਂ ਜਾਣਗੀਆਂ। ਇਹ ਦੱਸਿਆ ਜਾਵੇਗਾ ਕਿ ਭਾਰਤ ਵਿਚ ਸਾਰੇ ਧਰਮਾਂ ਨੂੰ ਮੁਕੰਮਲ ਅਜ਼ਾਦੀ ਹੈ। ਪ੍ਰਯਾਗਰਾਜ ਵਿਚ ਅਰਧ ਕੁੰਭ ਮੇਲਾ ਵੀ 70 ਰਾਜਦੂਤਾਂ ਨੂੰ ਦਿਖਾਇਆ ਗਿਆ ਸੀ।

192 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper