Latest News
ਜਾਨਸਨ ਐਂਡ ਜਾਨਸਨ ਨੇ 33000 ਬੇਬੀ ਪਾਊਡਰ ਵਾਪਸ ਮੰਗਵਾਏ

Published on 19 Oct, 2019 09:08 AM.

ਨਿਊ ਯਾਰਕ (ਨਵਾਂ ਜ਼ਮਾਨਾ ਸਰਵਿਸ)-ਜਾਨਸਨ ਐਂਡ ਜਾਨਸਨ ਬੇਬੀ ਪਾਊਡਰ 'ਚ ਕੈਂਸਰ ਕਾਰਕ ਏਸਬੇਸਟਸ ਦੇ ਸਬੂਤ ਮਿਲਣ ਤੋਂ ਬਾਅਦ ਕੰਪਨੀ ਨੇ ਬਾਜ਼ਾਰ 'ਚ 33 ਹਜ਼ਾਰ ਬੇਬੀ ਪਾਊਡਰ ਦੀ ਖੇਪ ਵਾਪਸ ਮੰਗਵਾ ਲਈ ਹੈ। ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੀ ਜਾਂਚ 'ਚ ਇਸ ਦਾ ਖੁਲਾਸਾ ਹੋਇਆ ਸੀ। ਇਹ ਪਹਿਲਾ ਮਾਮਲਾ ਹੈ, ਜਦ ਕੰਪਨੀ 'ਚ ਆਪਣੇ ਕਿਸੇ ਪ੍ਰੋਡਕਟ ਨੂੰ ਵਾਪਸ ਮੰਗਵਾਇਆ ਗਿਆ ਹੈ। 'ਨਿਊ ਯਾਰਕ ਟਾਈਮਜ਼' ਦੀ ਖ਼ਬਰ ਮੁਤਾਬਕ ਕਈ ਮਹੀਨਿਆਂ ਤੱਕ ਬੇਬੀ ਪਾਊਡਰ 'ਚ ਕੈਂਸਰ ਕਾਰਕ ਤੱਤ ਦੀ ਮੌਜੂਦਗੀ ਨਕਾਰਨ ਦੇ ਬਾਅਦ ਕੰਪਨੀ ਨੇ ਹੁਣ 33000 ਬੇਬੀ ਪਾਊਡਰ ਬਾਜ਼ਾਰ ਤੋਂ ਵਾਪਸ ਮੰਗਵਾ ਲਏ ਹਨ। ਕੰਪਨੀ ਨੇ ਕਿਹਾ ਕਿ ਰੈਗੂਲੇਟਰ ਨੂੰ ਆਨਲਾਈਨ ਰਿਟੇਲਰ ਤੋਂ ਖਰੀਦੇ ਗਏ ਬੇਬੀ ਪਾਊਡਰ ਸੈਂਪਲ 'ਚ ਕ੍ਰਾਈਸੋਟਾਇਲ ਏਸਬੇਸਟਸ ਦਾ ਪਤਾ ਚੱਲਿਆ ਹੈ। ਇਸ ਖ਼ਬਰ ਤੋਂ ਬਾਅਦ ਕੰਪਨੀ ਦੇ ਸ਼ੇਅਰ 4.6 ਫੀਸਦੀ ਡਿੱਗ ਗਏ।

154 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper