Latest News
ਭੜਕਾਊ ਬਿਆਨ ਬਣਿਆ ਹੱਤਿਆ ਦਾ ਕਾਰਨ, 3 ਗ੍ਰਿਫ਼ਤਾਰ

Published on 19 Oct, 2019 09:15 AM.

ਲਖਨਊ (ਨਵਾਂ ਜ਼ਮਾਨਾ ਸਰਵਿਸ)
ਹਿੰਦੂ ਸਮਾਜ ਪਾਰਟੀ ਦੇ ਪ੍ਰਧਾਨ ਕਮਲੇਸ਼ ਤਿਵਾੜੀ ਹੱਤਿਆ ਕਾਂਡ 'ਚ ਉਤਰ ਪ੍ਰਦੇਸ਼ ਦੇ ਡੀ ਜੀ ਪੀ ਸ੍ਰੀ ਓ ਪੀ ਸਿੰਘ ਨੇ ਕਿਹਾ ਕਿ ਕਮਲੇਸ਼ ਤਿਵਾੜੀ ਹੱਤਿਆ ਕਾਂਡ ਮਾਮਲੇ 'ਚ ਹਾਲੇ ਤੱਕ ਤਿੰਨ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾ ਕਿਹਾ ਕਿ ਹੱਤਿਆ ਦੇ ਪਿੱਛੇ ਕਮਲੇਸ਼ ਤਿਵਾੜੀ ਦਾ 2015 'ਚ ਦਿੱਤਾ ਗਿਆ ਇੱਕ ਬਿਆਨ ਸੀ। ਪੁਲਸ ਨੇ ਜਿਨ੍ਹਾਂ ਲੋਕਾਂ ਨੂੰ ਹਿਰਾਸਤ 'ਚ ਲਿਆ, ਉਨ੍ਹਾਂ 'ਚ ਮੌਲਾਨਾ ਮੋਹਸਿਨ ਸ਼ੇਖ ਸਮੇਤ ਤਿੰਨ ਹੋਰ ਹਨ। ਹਿਰਾਸਤ 'ਚ ਲਏ ਗਏ ਤਿੰਨੇ ਲੋਕ ਸੂਰਤ ਦੇ ਰਹਿਣ ਵਾਲੇ ਹਨ। ਪੁਲਸ ਫਿਲਹਾਲ ਇਨ੍ਹਾਂ ਸਾਰਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਡੀ ਜੀ ਪੀ ਨੇ ਦੱਸਿਆ ਕਿ ਕਮਲੇਸ਼ ਤਿਵਾੜੀ ਦੀ ਹੱਤਿਆ ਮੰਦਭਾਗੀ ਹੈ। ਜਾਂਚ ਲਈ ਸਪੈਸ਼ਲ ਟੀਮ ਬਣਾਈ ਗਈ ਹੈ। ਗੁਜਰਾਤ ਦੀ ਇੱਕ ਦੁਕਾਨ ਦੀ ਮਠਿਆਈ ਦਾ ਡੱਬਾ ਮੌਕੇ 'ਤੇ ਮਿਲਿਆ ਸੀ। ਉਸ ਤੋਂ ਗੁਜਰਾਤ ਕੁਨੈਕਸ਼ਨ ਪਤਾ ਚੱਲਿਆ। ਤਿੰਨ ਸ਼ੱਕੀ ਲੋਕ ਮੋਹਸਿਨ ਸ਼ੇਖ ਸਲੀਮ, ਫੈਜਾਨ ਅਤੇ ਰਸ਼ੀਦ ਅਹਿਮਦ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾ ਕਿਹਾ, 'ਸ਼ੁਰੂਆਤੀ ਜਾਂਚ 'ਚ ਤਿੰਨੇ ਦੋਸ਼ੀ ਹੱਤਿਆ 'ਚ ਸ਼ਾਮਲ ਹਨ। ਦੋ ਹੋਰ ਲੋਕ ਸ਼ਾਮਲ ਸਨ, ਜੋ ਲਖਨਊ ਤੋਂ ਫਰਾਰ ਹਨ। ਇਨ੍ਹਾਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਪਤਾ ਚੱਲ ਸਕਿਆ।
ਕਮਲੇਸ਼ ਤਿਵਾੜੀ ਦੀ ਪਤਨੀ ਵੱਲੋਂ ਦਰਜ ਕਰਵਾਈ ਐੱਫ਼ ਆਈ ਆਰ 'ਚ ਮੌਲਾਨਾ ਅਨਵਰੁਲ ਹੱਕ ਅਤੇ ਮੁਫ਼ਤੀ ਨਾਇਮ ਕਾਸਿਮ ਨੂੰ ਹਿਰਾਸਤ 'ਚ ਲਿਆ ਹੈ। ਪਤਾ ਚੱਲਿਆ ਹੈ ਕਿ ਦੋਸ਼ੀ ਰਾਸ਼ਿਦ ਪਠਾਨ ਨੇ ਇਹ ਪਲਾਨ ਬਣਾਇਆ ਸੀ। ਉਨ੍ਹ ਕਿਹਾ ਕਿ 2015 'ਚ ਕਮਲੇਸ਼ ਦੇ ਇਤਰਾਜਯੋਗ ਬਿਆਨ ਤੋਂ ਬਾਅਦ ਉਸ ਦੀ ਹੱਤਿਆ ਕਰਨ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ। ਇਹ ਕਿਸੇ ਅੱਤਵਾਦੀ ਸੰਗਠਨ ਨਾਲ ਜੁੜਿਆ ਮਾਮਲਾ ਨਹੀਂ ਹੈ। ਮੌਲਾਨਾ ਮੋਹਸਿਨ ਸ਼ੇਖ (24) ਸਾੜ੍ਹੀਆਂ ਦੀ ਦੁਕਾਨ 'ਤੇ ਕੰਮ ਕਰਦਾ ਸੀ, ਜਦਕਿ ਫੈਜਾਨ (21) ਜੁੱਤੀਆਂ ਦੀ ਦੁਕਾਨ 'ਤੇ ਕੰਮ ਕਰਦਾ ਸੀ, ਤੀਜਾ ਮੁਲਜ਼ਮ ਰਾਸ਼ਿਦ ਅਹਿਮਦ ਪਠਾਨ (23) ਦਰਜੀ ਅਤੇ ਕੰਪਿਊਟਰ ਦਾ ਜਾਣਕਾਰ ਹੈ, ਜੋ ਮੁੱਖ ਸਾਜ਼ਿਸ਼ਘਾੜਾ ਸੀ। ਪੁਲਸ ੇਨੇ ਕਿਹਾ ਕਿ ਉਨ੍ਹਾਂ ਦੋ ਸਾਥੀ ਜਿਨ੍ਹਾਂ ਨੇ ਹੱਤਿਆ ਨੂੰ ਅੰਜ਼ਾਮ ਦਿੱਤਾ ਹੈ, ਉਨ੍ਹਾਂ ਦੀ ਵੀ ਪਛਾਣ ਹੋ ਗਈ ਹੈ ਅਤੇ ਉਨ੍ਹਾਂ ਦੀ ਛੇਤੀ ਹੀ ਗ੍ਰਿਫ਼ਤਾਰੀ ਹੋ ਸਕਦੀ ਹੈ। ਮੁਲਜ਼ਮਾਂ ਨੇ ਸਾਲ 2015 'ਚ ਹੀ ਤਿਵਾੜੀ ਦੀ ਹੱਤਿਆ ਦੀ ਯੋਜਨਾ ਬਣਾਈ ਸੀ, ਪਰ ਉਦੋਂ ਇਸ ਤਰ੍ਹਾਂ ਨਹੀਂ ਹੋ ਸਕਿਆ। ਰਾਸ਼ਿਦ ਬਾਅਦ 'ਚ ਦੁਬਈ ਚਲਾ ਗਿਆ ਅਤੇ ਦੋ ਸਾਲ ਰਹਿ ਕੇ ਵਾਪਸ ਆਇਆ। ਇਨ੍ਹਾਂ ਲੋਕਾਂ ਨੇ ਹਾਲ ਹੀ 'ਚ ਫਿਰ ਤੋਂ ਇਹ ਯੋਜਨਾ ਬਣਾਈ ਅਤੇ ਦੋਵੇਂ ਹੱਤਿਆਰੇ ਬੀਤੀ 16 ਅਕਤੂਬਰ ਨੂੰ ਸੂਰਤ ਤੋਂ ਲਖਨਊ ਰਵਾਨਾ ਹੋਏ ਸਨ।

150 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper