Latest News
ਗਾਬਾਰਡ ਵੱਲੋਂ ਹਿਲੇਰੀ 'ਤੇ ਪਲਟਵਾਰ, ਕਿਹਾ; 'ਜੰਗਬਾਜ਼ ਸੁੰਦਰੀ'

Published on 19 Oct, 2019 09:29 AM.

ਨਿਊ ਯਾਰਕ। ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਦੀ ਕੋਸ਼ਿਸ਼ 'ਚ ਲੱਗੀ ਪਹਿਲੀ ਹਿੰਦੂ ਅਮਰੀਕੀ ਨਾਗਰਿਕ ਤੁਲਸੀ ਗਾਬਾਰਡ ਨੇ ਆਪਣੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਅਤੇ ਉਨ੍ਹਾਂ ਦੇ ਸਮਰਥਕਾਂ ਤੇ ਮੀਡੀਆ ਵੱਲੋਂ ਉਨ੍ਹਾ ਨੂੰ ਨਿਸ਼ਾਨਾ ਬਣਾਏ ਜਾਣ 'ਤੇ ਪਲਟਵਾਰ ਕੀਤਾ ਹੈ। 2016 ਦੀ ਰਾਸ਼ਟਰਪਤੀ ਚੋਣ ਲੜੀ ਚੁੱਕੀ ਹਿਲੇਰੀ ਕਲਿੰਟਨ ਦੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਗਾਬਾਰਡ ਨੇ ਉਨ੍ਹਾ ਨੂੰ 'ਜੰਗਬਾਜ਼ ਸੁੰਦਰੀ, ਭ੍ਰਿਸ਼ਟਾਚਾਰ ਦੀ ਮੂਰਤੀ ਵਰਗੇ ਇਸ ਤਰ੍ਹਾਂ ਦੇ ਰੂਪ, ਜਿਸ ਨੇ ਲੰਮੇ ਸਮੇਂ ਤੋਂ ਡੈਮੋਕ੍ਰੇਟਿਕ ਪਾਰਟੀ ਨੂੰ ਬਿਮਾਰ ਕਰਕੇ ਰੱਖ ਦਿੱਤਾ ਹੈ', ਕਿਹਾ। ਹਿਲੇਰੀ ਕਲਿੰਟਨ ਵੀ ਡੈਮੋਕ੍ਰੇਟਿਕ ਪਾਰਟੀ ਦੀ ਮੈਂਬਰ ਹੈ। ਗਾਬਾਰਡ ਨੇ ਟਵੀਟ 'ਚ ਅੱਗੇ ਕਿਹਾ, 'ਹਿਲੇਰੀ ਕਲਿੰਟਨ ਆਖਰਕਾਰ ਪਰਦੇ ਦੇ ਪਿੱਛੋਂ ਬਾਹਰ ਆ ਗਈ, ਜੋ ਉਨ੍ਹਾ ਦੇ ਖਿਲਾਫ਼ ਕਾਰਪੋਰੇਟ ਮੀਡੀਆ ਅਤੇ ਆਪਣੇ ਰਸੂਖਦਾਰ ਸਹਿਯੋਗੀਆਂ ਜ਼ਰੀਏ ਗਲਤ ਪ੍ਰਚਾਰ ਅਭਿਆਨ ਚਲਾ ਰਹੀ ਸੀ'

208 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper