Latest News
ਖਹਿਰਾ ਨੇ ਅਸੰਬਲੀ ਤੋਂ ਅਸਤੀਫਾ ਵਾਪਸ ਲਿਆ

Published on 22 Oct, 2019 11:33 AM.


ਚੰਡੀਗੜ੍ਹ : ਸੁਖਪਾਲ ਸਿੰਘ ਖਹਿਰਾ ਨੇ ਵਿਧਾਇਕ ਵਜੋਂ ਦਿੱਤਾ ਅਸਤੀਫਾ ਮੰਗਲਵਾਰ ਵਾਪਸ ਲੈ ਲਿਆ। ਖਹਿਰਾ ਨੇ ਆਮ ਆਦਮੀ ਪਾਰਟੀ ਤੋਂ ਵੱਖਰੇ ਹੋ ਕੇ ਪੰਜਾਬੀ ਏਕਤਾ ਪਾਰਟੀ ਬਣਾ ਕੇ ਬਠਿੰਡਾ ਤੋਂ ਲੋਕ ਸਭਾ ਚੋਣ ਵੀ ਲੜੀ ਸੀ ਤੇ ਤੀਜੇ ਨੰਬਰ 'ਤੇ ਰਹੇ ਸਨ। ਖਹਿਰਾ ਨੇ ਕਿਹਾ, ''ਮੈਂ ਅਸਤੀਫਾ ਇਸ ਕਰਕੇ ਵਾਪਸ ਲਿਆ ਹੈ ਕਿ 'ਆਪ' ਵੱਲੋਂ ਉਸ ਨੂੰ ਡਿਸਕੁਆਲੀਫਾਈ ਕਰਨ ਵਿਰੁੱਧ ਲੜਾਂਗਾ। ਮੈਂ ਕੇਜਰੀਵਾਲ ਐਂਡ ਕੰਪਨੀ ਲਈ ਆਪਣੀ ਅਸੰਬਲੀ ਦੀ ਮੈਂਬਰਸ਼ਿਪ ਨਹੀਂ ਛੱਡਾਂਗਾ। ਉਨ੍ਹਾਂ ਮੈਨੂੰ ਗੈਰ-ਜਮਹੂਰੀ ਢੰਗ ਨਾਲ ਆਪੋਜ਼ੀਸ਼ਨ ਦੇ ਆਗੂ ਦੇ ਅਹੁਦੇ ਤੋਂ ਹਟਾਇਆ ਸੀ। ਮੁਅੱਤਲੀ ਦੇ ਹੁਕਮ ਵੀ ਨਹੀਂ ਦਿੱਤੇ ਸਨ। ਇਸ ਲਈ ਮੈਂ ਭੁਲੱਥ ਦੇ ਵੋਟਰਾਂ ਦਾ ਭਰੋਸਾ ਕਿਉਂ ਤੋੜਾਂ, ਜਿਨ੍ਹਾਂ ਮੈਨੂੰ ਅਸੰਬਲੀ ਵਿਚ ਘੱਲਿਆ। ਉਹ ਚਾਹੁੰਦੇ ਹਨ ਕਿ ਮੈਂ ਵਿਧਾਇਕ ਬਣਾ ਰਹਾਂ ਤੇ ਮੈਂ ਬਣਿਆ ਰਹਾਂਗਾ।''

259 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper