Latest News
ਛਾਪਿਆਂ ਦੇ ਹਫਤੇ ਬਾਅਦ 'ਭਗਵਾਨ' ਹੋਇਆ ਪ੍ਰਗਟ

Published on 22 Oct, 2019 11:34 AM.


ਨਵੀਂ ਦਿੱਲੀ : ਕਲਕੀ ਆਸ਼ਰਮ ਨਾਲ ਜੁੜੇ ਕਰਨਾਟਕ, ਆਂਧਰਾ ਤੇ ਤਾਮਿਲਨਾਡੂ ਵਿਚਲੇ ਟਿਕਾਣਿਆਂ 'ਤੇ ਇਨਕਮ ਟੈਕਸ ਅਧਿਕਾਰੀਆਂ ਦੇ ਛਾਪਿਆਂ ਵਿਚ 600 ਕਰੋੜ ਦੀ ਅਣਐਲਾਨੀ ਸੰਪਤੀ ਦਾ ਪਤਾ ਲੱਗਣ ਦੇ ਬਾਅਦ ਖੁਦ ਨੂੰ ਕਲਕੀ ਭਗਵਾਨ ਦਾ ਅਵਤਾਰ ਦੱਸਣ ਵਾਲੇ ਵਿਜੇ ਕੁਮਾਰ ਨਾਇਡੂ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਉਹ ਵਿਦੇਸ਼ ਨਹੀਂ ਭੱਜਿਆ।
ਇਨਕਮ ਟੈਕਸ ਅਧਿਕਾਰੀਆਂ ਨੇ ਨਾਇਡੂ ਤੇ ਉਸ ਦੇ ਬੇਟੇ ਐੱਨ ਕੇ ਵੀ ਕ੍ਰਿਸ਼ਨਾ ਦੇ ਆਂਧਰਾ ਦੇ ਚਿੱਤੂਰ ਸਥਿਤ ਕਲਕੀ ਆਸ਼ਰਮ ਤੇ 39 ਹੋਰ ਟਿਕਾਣਿਆਂ ਦੀ 16 ਅਕਤੂਬਰ ਤੋਂ ਲੈ ਕੇ 20 ਅਕਤੂਬਰ ਤੱਕ ਤਲਾਸ਼ੀ ਲੈ ਕੇ 45 ਕਰੋੜ ਦੀ ਭਾਰਤੀ ਕਰੰਸੀ, 20 ਕਰੋੜ ਦੇ ਅਮਰੀਕੀ ਡਾਲਰ, ਲੱਗਭੱਗ ਪੰਜ ਕਰੋੜ ਦਾ ਹੀਰਾ ਤੇ 31 ਕਰੋੜ ਦੇ ਗਹਿਣੇ ਬਰਾਮਦ ਕੀਤੇ ਹਨ। ਕੁਲ 600 ਕਰੋੜ ਦੀ ਅਣਐਲਾਨੀ ਸੰਪਤੀ ਦਾ ਪਤਾ ਲਾਇਆ ਹੈ। ਨਾਇਡੂ ਨੇ ਸਾਹਮਣੇ ਆਉਣ ਦੀ ਥਾਂ ਵੀਡੀਓ ਜਾਰੀ ਕਰਕੇ ਆਪਣੇ ਸ਼ਰਧਾਲੂਆਂ ਨੂੰ ਕਿਹਾ ਹੈ, 'ਮੀਡੀਆ ਵਿਦੇਸ਼ ਭੱਜਣ ਦੀ ਗੱਲ ਕਹਿ ਰਿਹਾ ਹੈ, ਪਰ ਮੈਂ ਦੇਸ਼ ਵਿਚ ਹਾਂ ਤੇ ਸਿਹਤਮੰਦ ਹਾਂ।'
ਇਨਕਮ ਟੈਕਸ ਵਿਭਾਗ ਨੇ ਕਿਹਾ ਹੈ ਕਿ ਨਾਇਡੂ ਦੇ ਪੁੱਤਰ ਕ੍ਰਿਸ਼ਨਾ ਤੇ ਨੂੰਹ ਚੇਨਈ ਦੇ ਹਸਪਤਾਲ ਵਿਚ ਭਰਤੀ ਹਨ ਤੇ ਜਾਂਚ ਵਿਚ ਸਹਿਯੋਗ ਨਹੀਂ ਕਰ ਰਹੇ। ਵਿਭਾਗ ਨੇ ਸਭ ਨੂੰ ਸੰਮਨ ਜਾਰੀ ਕੀਤੇ ਹਨ।

274 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper