Latest News
ਕਸ਼ਮੀਰ 'ਚ ਅਲਕਾਇਦਾ ਦੇ ਆੜੀਆਂ ਦੇ ਸਫਾਏ ਦਾ ਦਾਅਵਾ

Published on 23 Oct, 2019 11:29 AM.


ਸ੍ਰੀਨਗਰ : ਡੀ ਜੀ ਪੀ ਦਿਲਬਾਗ ਸਿੰਘ ਨੇ ਬੁੱਧਵਾਰ ਦੱਸਿਆ ਕਿ ਮੰਗਲਵਾਰ ਰਾਤ ਤਰਾਲ ਦੇ ਰਾਜਪੁਰਾ ਵਿਚ ਅਲਕਾਇਦਾ ਦੀ ਆੜੀ ਜਥੇਬੰਦੀ ਗਜ਼ਵਤ-ਉਲ-ਹਿੰਦ ਦੇ ਤਿੰਨ ਦਹਿਸ਼ਤਗਰਦਾਂ ਦੇ ਮਾਰੇ ਜਾਣ ਨਾਲ ਕਸ਼ਮੀਰ ਵਿਚ ਇਸ ਜਥੇਬੰਦੀ ਦਾ ਲੱਗਭੱਗ ਸਫਾਇਆ ਹੋ ਗਿਆ ਹੈ।
ਮਾਰੇ ਜਾਣ ਵਾਲੇ ਹਮੀਦ ਲੋਨ ਉਰਫ ਹਮੀਦ ਲਿਲਹਾਰੀ, ਨਵੀਦ ਅਹਿਮਦ ਟਾਕ ਤੇ ਜੁਨੈਦ ਰਸ਼ੀਦ ਭੱਟ ਅਵਾਂਤੀਪੋਰਾ-ਪੁਲਵਾਮਾ ਇਲਾਕੇ ਦੇ ਸਨ। ਜ਼ਾਕਿਰ ਮੂਸਾ ਦੇ ਮਾਰੇ ਜਾਣ ਤੋਂ ਬਾਅਦ ਗਰੁੱਪ ਦੀ ਕਮਾਂਡ ਲਿਲਹਾਰੀ ਸੰਭਾਲ ਰਿਹਾ ਸੀ। ਇਹ ਗਰੁੱਪ ਕਾਕਾਪੋਰ ਵਿਚ ਫੌਜ 'ਤੇ ਹਮਲੇ, ਫਯਾਜ਼ ਅਹਿਮਦ ਦੇ ਕਤਲ, ਕਾਕਾਪੋਰਾ ਤੇ ਪੁਲਵਾਮਾ ਵਿਚ ਪੁਲਸ ਤੇ ਲੋਕਾਂ 'ਤੇ ਹਮਲੇ ਵਿਚ ਸ਼ਾਮਲ ਸੀ। ਡੀ ਜੀ ਪੀ ਨੇ ਇਹ ਵੀ ਦੱਸਿਆ ਕਿ ਜੈਸ਼ ਦਹਿਸ਼ਤਗਰਦੀ ਵਧਾਉਣ ਲਈ ਕਸ਼ਮੀਰ ਦੇ ਹਰ ਗਰੁੱਪ ਨਾਲ ਤਾਲਮੇਲ ਕਰ ਰਿਹਾ ਹੈ।

205 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper