Latest News
ਲੁਟੇਰੇ 17 ਲੱਖ 87 ਹਜ਼ਾਰ ਲੁੱਟ ਕੇ ਫਰਾਰ

Published on 23 Oct, 2019 11:30 AM.


ਤਲਵੰਡੀ ਸਾਬੋ (ਜਗਦੀਪ ਗਿੱਲ)-ਨੱਤ ਰੋਡ 'ਤੇ ਖੁੱਲ੍ਹੇ ਭਾਰਤ ਫਾਈਨੈਂਸ਼ਲ ਇਨਕਲੂਜ਼ਨ ਲਿਮ: ਬਰਾਂਚ ਦੇ ਦੋ ਕ੍ਰਮਚਾਰੀਆਂ ਤੋਂ ਸਤਾਰਾਂ ਲੱਖ ਸਤਾਸੀ ਹਜ਼ਾਰ ਰੁਪਏ ਦੀ ਖੋਹੇ ਜਾਣ ਦਾ ਸਨਸਨੀਖੇਜ਼ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਉਕਤ ਕੰਪਨੀ ਦੇ ਦੋ ਕ੍ਰਮਚਾਰੀ ਸਤਾਰਾਂ ਲੱਖ ਸਤਾਸੀ ਹਜ਼ਾਰ ਰੁਪਏ ਦੀ ਰਕਮ ਇੱਥੋਂ ਦੇ ਇੱਕ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਲੈ ਕੇ ਜਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਢਾਈ ਤੋਂ ਤਿੰਨ ਵਜੇ ਦਰਮਿਆਨ ਬਾਅਦ ਦੁਪਹਿਰ ਲੁਟੇਰੇ ਚਿੱਟੇ ਰੰਗ ਦੀ ਸਵਿਫਟ ਕਾਰ ਵਿਚ ਆਏ ਅਤੇ ਉਨ੍ਹਾਂ ਉਕਤ ਕੈਸ਼ ਜਮ੍ਹਾਂ ਕਰਾਉਣ ਲਈ ਜਾ ਰਹੇ ਕੰਪਨੀ ਦੇ ਦੋ ਕ੍ਰਮਚਾਰੀਆਂ 'ਤੇ ਦੋ ਫਾਇਰ ਕਰਦਿਆਂ ਕੈਸ਼ ਵਾਲਾ ਥੈਲਾ ਖੋਹ ਲਿਆ ਅਤੇ ਮੌਕੇ ਤੋਂ ਕਾਰ ਸਮੇਤ ਫਰਾਰ ਹੋ ਗਏ।
ਸੂਚਨਾ ਮਿਲਦੇ ਹੀ ਡੀ ਐਸ ਪੀ ਨਰਿੰਦਰ ਸਿੰਘ ਅਤੇ ਐੱਸ ਐੱਚ ਓ ਪੁਲਸ ਪਾਰਟੀ ਸਮੇਤ ਮੌਕਾ ਏ ਵਾਰਦਾਤ 'ਤੇ ਪੁੱਜ ਗਏ। ਉੱਥੇ ਕਾਰ ਸਵਾਰ ਲੁਟੇਰਿਆਂ ਵੱਲੋਂ ਦੋ ਫਾਇਰ ਕੀਤੇ ਜਾਣ ਦੀ ਪੁਸ਼ਟੀ ਚਸ਼ਮਦੀਦਾਂ ਨੇ ਵੀ ਕੀਤੀ ਹੈ। ਡੀ ਐਸ ਪੀ ਨਰਿੰਦਰ ਸਿੰਘ ਨੇ ਕਿਹਾ ਕਿ ਪੁਲਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਾਰ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੁ ਲੁਟੇਰਿਆਂ ਦਾ ਜਲਦੀ ਖੁਰਾ ਦੱਬਿਆ ਜਾ ਸਕੇ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਘਟਨਾ ਵਾਪਰਨ ਤੋਂ ਬਾਅਦ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਰੋਡ 'ਤੇ ਅਕਸਰ ਹੀ ਸ਼ੱਕੀ ਨੰਬਰਾਂ ਵਾਲੀਆਂ ਗੱਡੀਆਂ 'ਚ ਘੁੰਮਦੇ ਦੇਖੇ ਜਾ ਸਕਦੇ ਹਨ, ਜਿਹੜੇ ਬੇਖੌਫ਼ ਜਾਪਦੇ ਹਨ। ਕੁਝ ਲੋਕਾਂ ਵੱਲੋਂ ਪਿਛਲੇ ਸਮੇਂ ਵਾਪਰੀ ਉਸ ਘਟਨਾ ਦੀ ਯਾਦ ਵੀ ਤਾਜ਼ਾ ਕਰਾਈ ਗਈ, ਜਦੋਂ ਇਸੇ ਸਥਾਨ ਦੇ ਬਿਲਕੁੱਲ ਲਾਗੇ ਵਸੇ ਲੋਹੇ ਦੇ ਇੱਕ ਵਪਾਰੀ ਦੇ ਘਰੋਂ ਲੁਟੇਰੇ ਵੱਡੀ ਮਾਤਰਾ ਵਿੱਚ ਸੋਨਾ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ ਸਨ।

214 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper