Latest News
ਪਾਕਿਸਤਾਨੀ ਪੌਪ ਸਿੰਗਰ ਰਬੀ ਪੀਰਜ਼ਾਦਾ ਦੀ ਮੋਦੀ ਨੂੰ ਧਮਕੀ

Published on 23 Oct, 2019 11:32 AM.


ਲਾਹੌਰ : ਪਾਕਿਸਤਾਨੀ ਪੌਪ ਸਿੰਗਰ ਰਬੀ ਪੀਰਜ਼ਾਦਾ ਨੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਦਾਈਨ ਹਮਲੇ ਦੀ ਧਮਕੀ ਦਿੱਤੀ ਹੈ। ਫਿਦਾਈਨ ਦਾ ਰੂਪ ਧਾਰ ਕੇ ਪੋਸਟ ਕੀਤੀ ਫੋਟੋ ਵਿਚ ਉਸ ਨੇ ਮੋਦੀ ਨੂੰ ਹਿਟਲਰ ਦੱਸਿਆ ਹੈ। ਇਸ ਲਈ ਉਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਬਦਖੋਈ ਹੋ ਰਹੀ ਹੈ। ਲੋਕ ਕਹਿ ਰਹੇ ਹਨ ਕਿ ਲਾਹੌਰ ਦੀ ਗਾਇਕਾ ਸੋਸ਼ਲ ਮੀਡੀਆ ਨੂੰ ਗੈਰਜ਼ਿੰਮੇਦਾਰਾਨਾ ਢੰਗ ਨਾਲ ਵਰਤ ਰਹੀ ਹੈ ਤੇ ਦੁਨੀਆ ਵਿਚ ਪਾਕਿਸਤਾਨ ਦੀ ਬਦਨਾਮੀ ਕਰਵਾ ਰਹੀ ਹੈ। ਪਿਛਲੇ ਮਹੀਨੇ ਪੀਰਜ਼ਾਦਾ ਨੇ ਕੁਝ ਸੱਪਾਂ ਤੇ ਘੜਿਆਲਾਂ ਨਾਲ 15 ਸਕਿੰਟਾਂ ਦੀ ਕਲਿਪ ਪੋਸਟ ਕਰਕੇ ਮੋਦੀ ਦੇ ਮਗਰ ਮਗਰਮੱਛ ਲਾਉਣ ਦੀ ਧਮਕੀ ਦਿੱਤੀ ਸੀ।

302 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper