Latest News
ਕਣਕ ਦੇ ਭਾਅ 'ਚ 85 ਰੁਪਏ ਦਾ ਵਾਧਾ

Published on 23 Oct, 2019 11:34 AM.


ਨਵੀਂ ਦਿੱਲੀ : ਕੇਂਦਰੀ ਕੈਬਿਨੇਟ ਨੇ ਬੁੱਧਵਾਰ 2019-20 ਲਈ ਕਣਕ ਦਾ ਘੱਟੋਘੱਟ ਇਮਦਾਦੀ ਭਾਅ 85 ਰੁਪਏ ਪ੍ਰਤੀ ਕੁਇੰਟਲ ਵਧਾ ਕੇ 1525 ਰੁਪਏ ਕਰਨ ਦਾ ਫੈਸਲਾ ਕੀਤਾ। ਜੌਂ ਦਾ ਭਾਅ ਵੀ 85 ਰੁਪਏ ਵਧਾ ਕੇ 1525 ਰੁਪਏ ਅਤੇ ਮਸਰਾਂ ਦਾ ਭਾਅ 325 ਰੁਪਏ ਵਧਾ ਕੇ 4800 ਰੁਪਏ ਕਰ ਦਿੱਤਾ।
ਕੈਬਿਨੇਟ ਮੰਤਰੀ ਰਵੀ ਸ਼ੰਕਰ ਨੇ ਮੀਡੀਆ ਨੂੰ ਦੱਸਿਆ ਕਿ ਕੈਬਿਨੇਟ ਨੇ ਬੀ ਐਸ ਐਨ ਐਲ ਤੇ ਐਮ ਟੀ ਐਨ ਐਲ ਦੇ ਰਲੇਵੇਂ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾ ਕਿਹਾ ਕਿ ਨਾ ਸਰਕਾਰ ਇਨ੍ਹਾਂ ਨੂੰ ਬੰਦ ਕਰੇਗੀ ਤੇ ਨਾ ਹੀ ਇਨ੍ਹਾਂ ਦੀ ਹਿੱਸੇਦਾਰੀ ਵੇਚੇਗੀ।
ਘਾਟੇ ਵਿਚ ਚਲ ਰਹੀਆਂ ਇਨ੍ਹਾਂ ਕੰਪਨੀਆਂ ਨੂੰ ਪਟੜੀ 'ਤੇ ਲਿਆਉਣ ਲਈ 15 ਹਜ਼ਾਰ ਕਰੋੜ ਰੁਪਏ ਦੇ ਸਰਕਾਰੀ ਬਾਂਡ ਜਾਰੀ ਕੀਤੇ ਜਾਣਗੇ। ਇਨ੍ਹਾਂ ਕੰਪਨੀਆਂ ਦਾ 53 ਸਾਲ ਤੋਂ 60 ਸਾਲ ਤਕ ਦਾ ਕੋਈ ਮੁਲਾਜ਼ਮ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਣੀ ਚਾਹੇਗਾ ਤਾਂ ਉਸਨੂੰ 125 ਪ੍ਰਤੀਸ਼ਤ ਦੇ ਹਿਸਾਬ ਨਾਲ ਵੇਤਨ ਦਿੱਤਾ ਜਾਵੇਗਾ। ਸਰਕਾਰ ਦੀ ਸੋਚ ਹੈ ਕਿ ਇਨ੍ਹਾਂ ਕੰਪਨੀਆਂ ਵਿਚ ਮੁਲਾਜ਼ਮ ਜ਼ਿਆਦਾ ਹਨ। ਹੋਰਨਾਂ ਕੰਪਨੀਆਂ ਵਿਚ ਮੁਲਾਜ਼ਮਾਂ ਦਾ ਖਰਚਾ ਸਿਰਫ 5 ਪ੍ਰਤੀਸ਼ਤ ਹੈ ਜਦਕਿ ਇਨ੍ਹਾਂ ਵਿਚ 70 ਪ੍ਰਤੀਸ਼ਤ ਹੈ।
ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਗੈਰ-ਪੈਟਰੋਲੀਅਮ ਕੰਪਨੀਆਂ ਵੀ ਪੈਟਰੋਲ ਪੰਪ ਖੋਲ੍ਹ ਸਕਣਗੀਆਂ। ਇਸ ਨਾਲ ਪ੍ਰਚੂਨ ਖੇਤਰ ਵਿਚ ਮੁਕਾਬਲਾ ਵਧੇਗਾ।
ਕੈਬਿਨੇਟ ਨੇ ਆਈ ਟੀ ਬੀ ਪੀ ਵਿਚ ਕਾਡਰ ਰੀਵਿਊ ਦੇ ਫੈਸਲੇ 'ਤੇ ਵੀ ਮੋਹਰ ਲਾਈ। ਇਸ ਨਾਲ ਸੁਪਰਵਾਈਜ਼ਰੀ ਤੇ ਸਮੱਰਥਾ ਵਿਚ ਬਿਹਤਰੀ ਆਵੇਗੀ। ਸਮੇਂ 'ਤੇ ਪੋਸਟ ਪੈਦਾ ਕਰਨ ਵਿਚ ਅਸਾਨੀ ਹੋਵੇਗੀ। ਇਸ ਨਾਲ ਦੋ ਨਵੀਆਂ ਕਮਾਂਡਾਂ ਤਿਆਰ ਕੀਤੀਆਂ ਜਾਣਗੀਆਂ ਤੇ ਨਵੀਆਂ ਭਰਤੀਆਂ ਹੋਣਗੀਆਂ।

406 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper