Latest News
ਸ਼ਿਵ ਸੈਨਾ ਦੀ ਚੋਹਲਬਾਜ਼ੀ

Published on 25 Oct, 2019 11:40 AM.


ਮੁੰਬਈ : ਭਾਜਪਾ ਦੇ ਨਾਲ ਮਿਲ ਕੇ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਜਾ ਰਹੀ ਸ਼ਿਵ ਸੈਨਾ ਨੇ ਸ਼ੁੱਕਰਵਾਰ ਆਪਣੇ ਮੁੱਖ ਪੱਤਰ 'ਸਾਮਨਾ' ਵਿਚ ਭਾਜਪਾ ਨੂੰ ਸੱਤਾ ਦੇ ਘੁਮੰਡ ਵਿਚ ਨਾ ਰਹਿਣ ਲਈ ਖਬਰਦਾਰ ਕੀਤਾ ਤੇ ਫਿਰ ਇਸ ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਇਕ ਕਾਰਟੂਨ ਟਵੀਟ ਕੀਤਾ, ਜਿਸ ਵਿਚ ਸ਼ੇਰ ਨੇ ਘੜੀ ਦਾ ਲਾਕਟ ਪਾਇਆ ਹੋਇਆ ਹੈ ਤੇ ਕਮਲ ਦੇ ਫੁੱਲ ਨੂੰ ਸੁੰਘ ਰਿਹਾ ਹੈ। ਰਾਊਤ ਨੇ ਆਪਣੇ ਅਧਿਕਾਰਤ ਹੈਂਡਲ 'ਤੇ ਇਹ ਕਾਰਟੂਨ ਸਾਂਝਾ ਕਰਦਿਆਂ ਲਿਖਿਆ ਹੈ, 'ਵਿਅੰਗ ਚਿੱਤਰਕਾਰੀ ਕਮਾਲ, ਬੁਰਾ ਨਾ ਮੰਨਿਓ ਦੀਵਾਲੀ ਹੈ।'
ਸ਼ੇਰ ਸ਼ਿਵ ਸੈਨਾ ਦਾ ਚੋਣ ਨਿਸ਼ਾਨ ਹੈ, ਘੜੀ ਸ਼ਰਦ ਪਵਾਰ ਦੀ ਐਨ ਸੀ ਪੀ ਦਾ ਤੇ ਕਮਲ ਭਾਜਪਾ ਦਾ। ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਪ੍ਰਿਥਵੀ ਰਾਜ ਚੌਹਾਨ ਨੇ ਵੀਰਵਾਰ ਕਿਹਾ ਸੀ ਕਿ ਅਸੰਬਲੀ ਚੋਣਾਂ ਦੇ ਨਤੀਜਿਆਂ ਨੇ ਦਿਲਚਸਪ ਸੰਭਾਵਨਾ ਉਛਾਲ ਦਿੱਤੀ ਹੈ, ਪਰ ਉਨ੍ਹਾ ਇਹ ਨਹੀਂ ਕਿਹਾ ਕਿ ਕਾਂਗਰਸ ਤੇ ਅੱੈਨ ਸੀ ਪੀ ਸ਼ਿਵ ਸੈਨਾ ਨਾਲ ਗਠਜੋੜ ਕਰ ਸਕਦੇ ਹਨ। ਹਾਲਾਂਕਿ ਉਨ੍ਹਾ ਕਿਹਾ ਕਿ ਸ਼ਿਵ ਸੈਨਾ ਭਾਜਪਾ ਨਾਲੋਂ ਘੱਟ ਬੁਰੀ ਹੈ।
ਇਸੇ ਦੌਰਾਨ 'ਸਾਮਨਾ' ਨੇ ਇਹ ਵੱਡੀ ਸੁਰਖੀ ਲਾਈ : 'ਮਹਾਰਾਸ਼ਟਰ ਵਿਚ ਸੱਤਾ ਦੀ ਚਾਬੀ ਊਧਵ ਠਾਕਰੇ ਦੇ ਹੱਥਾਂ ਵਿਚ।' ਸ਼ਿਵ ਸੈਨਾ ਨੇ ਇਹ ਰਾਇ ਵੀ ਦਿੱਤੀ ਹੈ ਕਿ ਚੋਣਾਂ ਵਿਚ ਐੱਨ ਸੀ ਪੀ ਪ੍ਰਧਾਨ ਸ਼ਰਦ ਪਵਾਰ ਮੁੱਖ ਮੰਤਰੀ ਦਵਿੰਦਰ ਫੜਨਵੀਸ ਨਾਲੋਂ ਵਧੇਰੇ ਤਾਕਤਵਰ ਹੋ ਕੇ ਉਭਰੇ ਹਨ। ਇਸ ਨੇ ਇਸ ਸੰਬੰਧ ਵਿਚ ਸਤਾਰਾ ਲੋਕ ਸਭਾ ਹਲਕੇ ਦੀ ਉਪ-ਚੋਣ ਦਾ ਹਵਾਲਾ ਦਿੱਤਾ ਹੈ। ਇਹ ਚੋਣ ਵੀ ਅਸੰਬਲੀ ਚੋਣਾਂ ਦੇ ਨਾਲ ਹੀ ਹੋਈ ਸੀ ਤੇ ਐੱਨ ਸੀ ਪੀ ਦੇ ਸ੍ਰੀਨਿਵਾਸ ਪਾਟਿਲ ਨੇ ਭਾਜਪਾ ਉਮੀਦਵਾਰ ਉਦਯਨਰਾਜੇ ਭੋਸਲੇ ਨੂੰ 80 ਹਜ਼ਾਰ ਵੋਟਾਂ ਨਾਲ ਹਰਾ ਦਿੱਤਾ। ਸ਼ਿਵਾਜੀ ਮਹਾਰਾਜ ਦੇ ਵੰਸ਼ ਦਾ ਭੋਸਲੇ ਸਤਾਰਾ ਤੋਂ ਐੱਨ ਸੀ ਪੀ ਦਾ ਲੋਕ ਸਭਾ ਮੈਂਬਰ ਹੁੰਦਾ ਸੀ, ਪਰ ਮਈ ਵਿਚ ਭਾਜਪਾ ਵਿਚ ਸ਼ਾਮਲ ਹੋ ਗਿਆ ਸੀ, ਜਿਸ ਕਰਕੇ ਉਪ-ਚੋਣ ਕਰਾਉਣੀ ਪਈ ਸੀ। 288 ਮੈਂਬਰੀ ਅਸੰਬਲੀ ਵਿਚ ਭਾਜਪਾ ਨੇ 105 ਤੇ ਸ਼ਿਵ ਸੈਨਾ ਨੇ 56 ਸੀਟਾਂ ਜਿੱਤੀਆਂ ਹਨ। ਐੱਨ ਸੀ ਪੀ ਨੇ 54 ਤੇ ਉਸਦ ੀ ਇਤਿਹਾਦੀ ਕਾਂਗਰਸ ਨੇ 44 ਸੀਟਾਂ ਜਿੱਤੀਆਂ ਹਨ। ਹਾਲਾਂਕਿ ਸ਼ਰਦ ਪਵਾਰ ਨੇ ਸ਼ਿਵ ਸੈਨਾ ਨਾਲ ਰਲ ਕੇ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਖਾਰਜ ਕਰ ਦਿੱਤੀਆਂ ਹਨ, ਪਰ ਜੇ ਭਾਜਪਾ ਨੂੰ ਸਬਕ ਸਿਖਾਉਣ ਦੀ ਨੌਬਤ ਆਈ ਤਾਂ ਸ਼ਿਵ ਸੈਨਾ ਇਨ੍ਹਾਂ ਨਾਲ ਰਲ ਕੇ ਉਲਟ-ਫੇਰ ਕਰ ਸਕਦੀ ਹੈ।
ਭਾਜਪਾ ਵੱਲੋਂ ਇਕੱਲੇ ਤੌਰ 'ਤੇ 145 ਸੀਟਾਂ ਜਿੱਤ ਕੇ ਬਹੁਮਤ ਹਾਸਲ ਨਾ ਕਰ ਸਕਣ ਕਰਕੇ ਸ਼ਿਵ ਸੈਨਾ ਹੁਣ ਉਸ ਤੋਂ ਆਪਣੀਆਂ ਸ਼ਰਤਾਂ ਮਨਾਉਣ ਲਈ ਵੀਰਵਾਰ ਤੋਂ ਉਪਰੋਕਤ ਕਾਰਟੂਨ ਵਰਗੀ ਕੋਈ ਨਾ ਕੋਈ ਸ਼ੁਰਲੀ ਛੱਡੀ ਜਾ ਰਹੀ ਹੈ।
ਇਸੇ ਦਰਮਿਆਨ ਕਾਂਗਰਸ ਦੇ ਸੂਬਾ ਪ੍ਰਧਾਨ ਬਾਲਾ ਸਾਹਿਬ ਥੋਰਾਟ ਨੇ ਸ਼ਿਵ ਸੈਨਾ ਨਾਲ ਗਠਜੋੜ ਨੂੰ ਰੱਦ ਨਹੀਂ ਕੀਤਾ। ਉਨ੍ਹਾ ਕਿਹਾ ਕਿ ਸ਼ਿਵ ਸੈਨਾ ਵੱਲੋਂ ਕੋਈ ਤਜਵੀਜ਼ ਨਹੀਂ ਮਿਲੀ, ਤਜਵੀਜ਼ ਮਿਲੀ ਤਾਂ ਉਹ ਹਾਈਕਮਾਨ ਨਾਲ ਗੱਲ ਕਰਨਗੇ।

355 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper