Latest News
ਦੋ-ਤਿੰਨ ਦਿਨਾਂ 'ਚ ਸਰਕਾਰ ਬਣ ਜਾਵੇਗੀ : ਫੜਨਵੀਸ

Published on 30 Oct, 2019 11:30 AM.


ਮੁੰਬਈ : ਵਿਧਾਇਕਾਂ ਵੱਲੋਂ ਬੁੱਧਵਾਰ ਦੇਵੇਂਦਰ ਫੜਨਵੀਸ ਨੂੰ ਆਗੂ ਚੁਣਨ ਦੇ ਨਾਲ ਭਾਜਪਾ ਨੇ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਲਈ ਪਹਿਲਾ ਕਦਮ ਚੁੱਕ ਲਿਆ। ਮੀਟਿੰਗ ਵਿਚ ਸਾਰੇ 105 ਵਿਧਾਇਕ ਸ਼ਾਮਲ ਹੋਏ। ਫੜਨਵੀਸ ਨੇ ਕਿਹਾ ਕਿ ਲੋਕਾਂ ਨੇ ਭਾਜਪਾ ਤੇ ਸ਼ਿਵ ਸੈਨਾ ਦੇ ਗਠਜੋੜ ਨੂੰ ਸਰਕਾਰ ਬਣਾਉਣ ਦਾ ਫਤਵਾ ਦਿੱਤਾ ਹੈ ਤੇ ਦੋ-ਤਿੰਨ ਦਿਨਾਂ ਵਿਚ ਸ਼ਿਵ ਸੈਨਾ ਨਾਲ ਗੱਲਬਾਤ ਪੂਰੀ ਹੋ ਜਾਵੇਗੀ।
ਸ਼ਿਵ ਸੈਨਾ ਫਿਫਟੀ-ਫਿਫਟੀ ਦੇ ਫਾਰਮੂਲੇ ਤਹਿਤ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਬਣਾਉਣ 'ਤੇ ਜ਼ੋਰ ਪਾ ਰਹੀ ਹੈ।
ਦੋਹਾਂ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਮੰਤਰੀਆਂ ਬਾਰੇ ਗੈਰ-ਰਸਮੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਸ਼ਿਵ ਸੈਨਾ ਦੇ ਇਕ ਆਗੂ ਨੇ ਕਿਹਾ ਕਿ ਭਾਜਪਾ ਮੁੱਖ ਮੰਤਰੀ ਦਾ ਅਹੁਦਾ ਛੱਡਣ ਲਈ ਤਿਆਰ ਨਹੀਂ, ਇਸ ਕਰਕੇ ਸ਼ਿਵ ਸੈਨਾ ਬਰਾਬਰ ਦੇ ਮੰਤਰੀ ਤੇ ਅਹਿਮ ਮੰਤਰਾਲੇ ਚਾਹੇਗੀ।
ਐੱਨ ਸੀ ਪੀ ਦੇ ਸੀਨੀਅਰ ਆਗੂ ਪ੍ਰਫੁਲ ਪਟੇਲ ਨੇ ਕਿਹਾ ਹੈ ਕਿ ਲੋਕਾਂ ਨੇ ਉਨ੍ਹਾ ਦੀ ਪਾਰਟੀ ਨੂੰ ਆਪੋਜ਼ੀਸ਼ਨ ਵਿਚ ਬੈਠਣ ਦਾ ਫਤਵਾ ਦਿੱਤਾ ਹੈ, ਪਰ ਜੇ ਹਾਲਾਤ ਬਦਲੇ ਤਾਂ ਉਹ ਵਿਚਾਰ ਕਰ ਸਕਦੇ ਹਨ।
ਸ਼ਿਵ ਸੈਨਾ ਆਗੂ ਸੰਜੇ ਰਾਉਤ ਵੀ ਕਹਿ ਚੁੱਕੇ ਹਨ ਕਿ ਜੇਕਰ ਭਾਜਪਾ ਨੇ ਗਠਬੰਧਨ ਧਰਮ ਦੀ ਪਾਲਣਾ ਨਾ ਕੀਤੀ ਤਾਂ ਉਨ੍ਹਾ ਕੋਲ ਹੋਰ ਵੀ ਬਦਲ ਹਨ। ਕਾਂਗਰਸ ਵਾਲੇ ਵੀ ਕਹਿ ਚੁੱਕੇ ਹਨ ਕਿ ਜੇ ਸ਼ਿਵ ਸੈਨਾ ਸਰਕਾਰ ਬਣਾਉਣ ਲਈ ਕੋਈ ਤਜਵੀਜ਼ ਦਿੰਦੀ ਹੈ ਤਾਂ ਉਹ ਵਿਚਾਰ ਕਰ ਸਕਦੇ ਹਨ।

199 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper