Latest News
ਅੰਤਰਰਾਸ਼ਟਰੀ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ

Published on 04 Nov, 2019 11:36 AM.


ਜਲੰਧਰ (ਰਾਜੇਸ਼ ਥਾਪਾ,ਸੁਰਿੰਦਰ ਕੁਮਾਰ, ਸ਼ੈਲੀ ਐਲਬਰਟ, ਇਕਬਾਲ ਉੱਭੀ)
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪਾਕਿਸਤਾਨ ਤਂੋ ਚੱਲੇ ਵਿਸ਼ਾਲ ਅੰਤਰਾਸ਼ਟਰੀ ਨਗਰ ਕੀਰਤਨ ਦਾ ਬੀਤੀ ਰਾਤ ਜਲੰਧਰ ਪੁਹੰਚਣ 'ਤੇ ਲੱਖਾਂ ਹੀ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ। ਇਹ ਨਗਰ ਸਵੇਰੇ ਇੰਡਸਟਰੀਅਲ ਏਰੀਆ ਗੁਰਦੁਆਰੇ ਤੋ ਸ਼ੁਰੂ ਹੋਇਆ। ਦੋ ਸੌ ਦੇ ਲੱਗਭੱਗ ਮੋਟਰ ਸਾਇਕਲਾਂ ਤੇ ਸਕੂਟਰਾਂ 'ਤੇ ਕੇਸਰੀ ਝੰਡੇ ਲਾ ਕੇ ਗੁਰੂ ਨਾਨਕ ਸੇਵਾ ਦਲ ਦੇ ਸੇਵਾਦਾਰ ਅੱਗੇ ਚੱਲ ਰਹੇ ਸਨ। ਪਿੱਛੇ ਅਲੱਗ-ਅਲੱਗ ਕੀਰਤਨ ਪਾਰਟੀਆਂ, ਪਾਲਕੀ ਸਾਹਿਬ ਤੇ ਗੁਰੂ ਜੀ ਦੇ ਸ਼ਸਤਰਾਂ ਵਾਲੀ ਵੱਡੀ ਫੁੱਲਾਂ ਨਾਲ ਸਜਾਈ ਬੱਸ ਚੱਲ ਰਹੀ ਸੀ। ਜਿਉਂ ਹੀ ਇਹ ਨਗਰ ਕੀਰਤਨ ਸੋਢਲ ਰੋਡ ਲਈ ਰਵਾਨਾ ਹੋਇਆ ਤਾਂ ਸੜਕ ਤੇ ਦੋਵੇਂ ਪਾਸੇ ਲੱਖਾਂ ਦੀ ਗਿਣਤੀ ਵਿੱਚ ਜਲੰਧਰ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਤਂੋ ਆਏ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ। ਸੋਢਲ ਚੌਂਕ ਤਂੋ ਦੋਆਬਾ ਚੌਕ ਸੜਕ 'ਤੇ ਸ਼ਰਧਾਲੂਆਂ ਲਈ ਚਾਹ- ਪਕੌੜਿਆ, ਖੀਰ, ਦੁੱਧ, ਫੱਲ ਮਠਿਆਈ ਸਮੇਤ ਕਈ ਪ੍ਰਕਾਰ ਦੇ ਲੰਗਰ ਲਾਏ ਗਏ ਸਨ। ਗੁਰਦੁਆਰਾ ਸੋਢਲ ਛਾਉਣੀ ਸਿੰਘ, ਗੁਰਦੁਆਰਾ ਪ੍ਰੀਤ ਨਗਰ ਤੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਦੋਆਬਾ ਚੌਕ ਵਿੱਚ ਨਗਰ ਕੀਰਤਨ ਦੀ ਅਗਵਾਈ ਕਰਨ ਵਾਲੇ ਪੰਜਾਂ ਸਿੰਘ ਸਹਿਬਾਨ ਦਾ ਸਿਰੋਪਾ ਪਾ ਕੇ ਸਵਾਗਤ ਕੀਤਾ ਗਿਆ। ਬਹੁਜਨ ਸਮਾਜ ਪਾਰਟੀ ਦੇ ਆਗੂ ਬਲਵਿੰਦਰ ਕੁਮਾਰ, ਧਰਮਵੀਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੁਲਵੰਤ ਸਿੰਘ ਮੰਨਣ, ਤੇਜਿੰਦਰ ਮਾਰਸ਼ਲ, ਬਲਵਿੰਦਰ ਸਿੰਘ, ਪੰਕਜ ਕੁਮਾਰ, ਸ਼ਿੰਦਰਪਾਲ ਸਿੰਘ, ਨਿਰਮਲ ਸਿੰਘ, ਸ਼੍ਰੋਮਣੀ ਆਕਾਲੀ ਦਲ ਮਾਨ ਦੇ ਮਨਜੀਤ ਸਿੰਘ ਰੇਰੂ, ਜੰਗਬਹਾਦਰ ਅਲਾਵੁਲਪੁਰ, ਸਾਬਕਾ ਐੱਮ ਐੱਲ ਏ ਕੇ ਡੀ ਭੰਡਾਰੀ, ਸ਼ੀਤਲ ਵਿੱਜ ਸਮੇਤ ਬੁਹਤ ਸਾਰੇ ਆਗੂਆਂ ਨੇ ਇਸ ਨਗਰ ਕੀਰਤਨ ਦੇ ਦਰਸ਼ਨ ਕੀਤੇ। ਇਹ ਨਗਰ ਕੀਰਤਨ ਕਿਸ਼ਨਪੁਰਾ ਚੌਂਕ, ਅੱਡਾ ਹੁਸ਼ਿਆਰਪੁਰ, ਪਟੇਲ ਚੌਂਕ, ਜੋਤੀ ਚਂੌਕ, ਨਕੋਦਰ ਚੌਂਕ, ਗੁਰੂ ਨਾਨਕ ਮਿਸ਼ਨ ਚੌਂਕ, ਮਾਡਲ ਟਾਊੁਨ, ਗੁਰੂ ਤੇਗ ਬਹਾਦਰ ਨਗਰ, ਸ਼੍ਰੀ ਗੁਰੂ ਰਵਿਦਾਸ ਚਂੌਕ ਮਾਡਲ ਹਾਊੁਸ, ਅੱਡਾ ਬਸਤੀ ਸ਼ੇਖ, ਬਬਰੀਕ ਚਂੌਕ, ਝੰਡੀਆਂ ਵਾਲਾ ਚੌਂਕ, ਪੀਰ ਚੌਂਕ, ਗੁਰਦੁਆਰਾ ਆਦਰਸ਼ ਨਗਰ, ਮਿੱਠੂ ਬਸਤੀ ਤਂੋ ਕਪੂਰਥਲਾ ਰੋਡ ਤੋਂ ਹੁੰਦਾ ਹੋਇਆ ਰਾਤ ਨੂੰ ਵਿਸ਼ਰਾਮ ਗੁਰਦੁਆਰਾ ਸਟੇਟ ਕਪੂਰਥਲਾ ਕਰੇਗਾ। ਇਸ ਤਂੋ ਬਾਆਦ ਅਗਲੇ ਦਿਨ ਇਹ ਨਗਰ ਕੀਰਤਨ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਵੇਗਾ।

505 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper