Latest News
ਸਾਨੂੰ ਬਚਾਓ : ਦਿੱਲੀ ਦੇ ਹਜ਼ਾਰਾਂ ਪੁਲਸ ਵਾਲਿਆਂ ਦੀ ਫਰਿਆਦ

Published on 05 Nov, 2019 12:02 PM.


ਨਵੀਂ ਦਿੱਲੀ : ਸਾਕੇਤ ਕੋਰਟ ਦੇ ਬਾਹਰ ਪੁਲਸ ਵਾਲੇ 'ਤੇ ਹਮਲੇ ਦੇ ਵਿਰੋਧ ਵਿਚ ਹਜ਼ਾਰਾਂ ਪੁਲਸ ਵਾਲਿਆਂ ਨੇ ਮੰਗਲਵਾਰ ਆਈ ਟੀ ਓ ਵਿਚ ਪੁਲਸ ਹੈੱਡਕਵਾਰਟਰ ਦੇ ਬਾਹਰ ਮੁਜ਼ਾਹਰਾ ਕਰਕੇ ਹਮਲਾਵਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਪੁਲਸ ਕਮਿਸ਼ਨਰ ਅਮੁੱਲਯਾ ਪਟਨਾਇਕ ਨੂੰ ਬਾਹਰ ਆ ਕੇ ਉਨ੍ਹਾਂ ਨੂੰ ਡਿਊਟੀ 'ਤੇ ਜਾਣ ਲਈ ਅਪੀਲ ਕਰਨੀ ਪਈ। ਪੁਲਸ ਕਮਿਸ਼ਨਰ ਦੀ ਅਪੀਲ ਦਾ ਮੁਲਾਜ਼ਮਾਂ 'ਤੇ ਕੋਈ ਅਸਰ ਨਹੀਂ ਹੋਇਆ। ਸ਼ਾਮ ਨੂੰ ਉਨ੍ਹਾਂ ਦੇ ਘਰਦਿਆਂ ਨੇ ਇੰਡੀਆ ਗੇਟ 'ਤੇ ਕੈਂਡਲ ਮਾਰਚ ਕੱਢਿਆ। ਉਨ੍ਹਾਂ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ਵੀ ਜਾਮ ਕਰ ਦਿੱਤਾ।
ਇਸ ਦਰਮਿਆਨ ਕੇਂਦਰੀ ਗ੍ਰਹਿ ਮੰਤਰਾਲਾ, ਜਿਸ ਦੇ ਅਧੀਨ ਦਿੱਲੀ ਪੁਲਸ ਆਉਂਦੀ ਹੈ, ਨੇ ਦਿੱਲੀ ਹਾਈ ਕੋਰਟ ਵਿਚ ਅਰਜ਼ੀ ਦੇ ਕੇ ਉਸ ਦੇ ਉਸ ਆਦੇਸ਼ 'ਤੇ ਸਪੱਸ਼ਟੀਕਰਨ ਮੰਗਿਆ ਹੈ, ਜਿਹੜਾ ਪੁਲਸ ਨੂੰ ਵਕੀਲਾਂ ਨੂੰ ਗ੍ਰਿਫਤਾਰ ਕਰਨ ਤੋਂ ਰੋਕਦਾ ਹੈ। ਸ਼ਨੀਵਾਰ ਤੀਸ ਹਜ਼ਾਰੀ ਅਦਾਲਤ ਵਿਚ ਪੁਲਸ ਤੇ ਵਕੀਲਾਂ ਵਿਚਾਲੇ ਝੜਪਾਂ ਤੋਂ ਬਾਅਦ ਦੋਵੇਂ ਧਿਰਾਂ ਆਪਣੇ-ਆਪਣੇ ਸਟੈਂਡ 'ਤੇ ਅੜੀਆਂ ਹੋਈਆਂ ਹਨ, ਹਾਲਾਂਕਿ ਜਾਂਚ ਕਮੇਟੀ ਬਿਠਾਈ ਜਾ ਚੁੱਕੀ ਹੈ। ਦਿੱਲੀ ਵਿਚ ਪੁਲਸ ਦੀ 80 ਹਜ਼ਾਰ ਦੀ ਨਫਰੀ ਹੈ। ਕਾਲੇ ਬੈਜ ਲਾ ਕੇ ਪੁਲਸ ਵਾਲਿਆਂ ਨੇ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ 'ਤੇ              ਲਿਖਿਆ ਹੋਇਆ ਸੀ : ਪੁਲਸ ਵਰਦੀ ਵਿਚ ਅਸੀਂ ਵੀ ਇਨਸਾਨ ਹਾਂ, ਅਸੀਂ ਪੰਚਿੰਗ ਬੈਗ ਨਹੀਂ ਅਤੇ ਰਾਖਿਆਂ ਨੂੰ ਰਾਖੀ ਦੀ ਲੋੜ।
ਇਕ ਮੁਜ਼ਾਹਰਾਕਾਰੀ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਫੱਟੜ ਵਕੀਲਾਂ ਨੂੰ ਦੇਖਣ ਚਲੇ ਗਏ, ਪਰ ਫੱਟੜ ਹੋਏ ਪੁਲਸ ਵਾਲਿਆਂ ਨੂੰ ਦੇਖਣ ਨਹੀਂ ਆਏ।

220 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper