Latest News
ਵਾਰ ਮੁੱਖ ਮੰਤਰੀ ਦੀ ਦੌੜ 'ਚ ਨਹੀਂ, ਸਾਡਾ ਹੀ ਬਣੇਗਾ : ਸ਼ਿਵ ਸੈਨਾ

Published on 05 Nov, 2019 12:08 PM.


ਮੁੰਬਈ : ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਉਤ ਨੇ ਮੰਗਲਵਾਰ ਕਿਹਾ ਕਿ ਐੱਨ ਸੀ ਪੀ ਆਗੂ ਸ਼ਰਦ ਪਵਾਰ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨ ਦੀ ਦੌੜ ਵਿਚ ਨਹੀਂ ਹਨ। ਪਵਾਰ ਨੇ ਸੋਮਵਾਰ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਉਨ੍ਹਾ ਦੀ ਪਾਰਟੀ ਕੋਲ ਇਸ ਵੇਲੇ ਸਰਕਾਰ ਬਣਾਉਣ ਜੋਗੇ ਵਿਧਾਇਕ ਨਹੀਂ ਹਨ, ਪਰ ਭਵਿੱਖ ਬਾਰੇ ਕੁਝ ਨਹੀਂ ਕਹਿ ਸਕਦੇ।
ਰਾਉਤ ਵੀ ਸੋਮਵਾਰ ਗਵਰਨਰ ਨੂੰ ਮਿਲੇ ਸਨ ਤੇ ਉਨ੍ਹਾ ਦਾ ਦਾਅਵਾ ਹੈ ਕਿ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਬਣੇਗਾ। ਉਨ੍ਹਾ ਕਿਹਾ, 'ਮਹਾਰਾਸ਼ਟਰ ਦੀ ਸਿਆਸਤ ਬਦਲ ਰਹੀ ਹੈ। ਇਨਸਾਫ ਦੀ ਆਪਣੀ ਲੜਾਈ ਵਿਚ ਅਸੀਂ ਜਿੱਤਾਂਗੇ।' ਜਦੋਂ ਪਵਾਰ ਤੋਂ ਪੁੱਛਿਆ ਗਿਆ ਕਿ ਕੀ ਭਾਜਪਾ ਤੇ ਸ਼ਿਵ ਸੈਨਾ ਵਿਚਾਲੇ ਲੜਾਈ ਸੌਦੇਬਾਜ਼ੀ ਦੀ ਹੈ ਤਾਂ ਉਨ੍ਹਾ ਕਿਹਾ, 'ਇਹ ਸੌਦੇਬਾਜ਼ੀ ਦੀ ਖੇਡ ਨਹੀਂ ਲੱਗਦੀ। ਮੈਂ ਸਮਝਦਾਂ ਕਿ ਦੋਹਾਂ ਵਿਚਾਲੇ ਮਾਮਲਾ ਗੰਭੀਰ ਹੈ।' ਉਨ੍ਹਾ ਕਿਹਾ ਕਿ ਲੋਕਾਂ ਦਾ ਮੂਡ ਭਾਜਪਾ ਦੇ ਵਿਰੁੱਧ ਹੈ, ਪਰ ਉਨ੍ਹਾ ਸਰਕਾਰ ਬਣਾਉਣ ਬਾਰੇ ਸ਼ਿਵ ਸੈਨਾ ਨਾਲ ਕੋਈ ਗੱਲ ਨਹੀਂ ਕੀਤੀ। ਰਾਉਤ ਨੇ ਪਿਛਲੇ ਹਫਤੇ ਪਵਾਰ ਨਾਲ ਮੁਲਾਕਾਤ ਕੀਤੀ ਸੀ ਤੇ ਪਾਰਟੀ ਪ੍ਰਧਾਨ ਊਧਵ ਠਾਕਰੇ ਦੀ ਵੀ ਆਪਣੇ ਫੋਨ ਰਾਹੀਂ ਪਵਾਰ ਨਾਲ ਗੱਲ ਕਰਾਈ ਸੀ।
288 ਮੈਂਬਰੀ ਅਸੰਬਲੀ ਲਈ ਭਾਜਪਾ ਤੇ ਸ਼ਿਵ ਸੈਨਾ ਮਿਲ ਕੇ ਚੋਣਾਂ ਲੜੀਆਂ ਸਨ। ਸਰਕਾਰ ਬਣਾਉਣ ਲਈ 145 ਮੈਂਬਰ ਚਾਹੀਦੇ ਹਨ। ਭਾਜਪਾ ਦੇ 105 ਤੇ ਸ਼ਿਵ ਸੈਨਾ ਦੇ 56 ਮਿਲਾ ਕੇ 161 ਬਣ ਜਾਂਦੇ ਹਨ। ਇਸੇ ਤਰਾਂ ਐੱਨ ਸੀ ਪੀ ਤੇ ਕਾਂਗਰਸ ਮਿਲ ਕੇ ਲੜੀਆਂ ਸਨ ਅਤੇ ਐੱਨ ਸੀ ਪੀ ਦੇ 54 ਤੇ ਕਾਂਗਰਸ ਦੇ 44 ਮਿਲਾ ਕੇ 98 ਬਣਦੇ ਹਨ। ਜੇ ਐੱਨ ਸੀ ਪੀ ਤੇ ਕਾਂਗਰਸ ਹਮਾਇਤ ਦੇ ਦਿੰਦੀਆਂ ਹਨ ਤਾਂ ਸ਼ਿਵ ਸੈਨਾ ਸਰਕਾਰ ਬਣਾਉਣ ਲਈ ਲੋੜੀਂਦੇ ਬਹੁਮਤ ਨੂੰ ਟੱਪ ਜਾਵੇਗੀ।
ਇਸੇ ਦੌਰਾਨ ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਨੇ ਮੰਗਲਵਾਰ ਕਿਹਾ ਕਿ ਭਾਜਪਾ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ 'ਜਾਣ ਵਾਲੇ ਮੁੱਖ ਮੰਤਰੀ' ਹਨ। ਸੋਮਵਾਰ ਦਿੱਲੀ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਉਨ੍ਹਾ ਕੋਲ ਕਹਿਣ ਲਈ ਕੁਝ ਨਹੀਂ ਬਚਿਆ।

252 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper