Latest News
ਪੁਲਸ ਦਾ ਪ੍ਰੋਟੈੱਸਟ ਅਜ਼ਾਦੀ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ : ਬਾਰ ਕੌਂਸਲ ਆਫ ਇੰਡੀਆ

Published on 06 Nov, 2019 11:38 AM.


ਨਵੀਂ ਦਿੱਲੀ : ਬਾਰ ਕੌਂਸਲ ਆਫ ਇੰਡੀਆ ਨੇ ਬੁੱਧਵਾਰ ਕਿਹਾ ਕਿ ਦਿੱਲੀ ਪੁਲਸ ਵੱਲੋਂ ਮੰਗਲਵਾਰ ਕੀਤਾ ਗਿਆ ਪ੍ਰੋਟੈੱਸਟ ਸਿਆਸਤ ਨਾਲ ਪ੍ਰੇਰਤ ਲੱਗਦਾ ਹੈ। ਇਹ ਅਜ਼ਾਦੀ ਦੇ ਇਤਿਹਾਸ ਵਿਚ ਸਭ ਤੋਂ ਕਾਲਾ ਦਿਨ ਸੀ। ਉਸ ਨੇ ਮੰਗ ਕੀਤੀ ਕਿ ਦੋਸ਼ੀ ਪੁਲਸ ਅਫਸਰਾਂ ਨੂੰ ਇਕ ਹਫਤੇ ਦੇ ਵਿਚ-ਵਿਚ ਗ੍ਰਿਫਤਾਰ ਕੀਤਾ ਜਾਵੇ।
ਕੌਂਸਲ ਦੇ ਚੇਅਰਮੈਨ ਮੰਨਣ ਕੁਮਾਰ ਮਿਸ਼ਰਾ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਪਹਿਲਾਂ ਕੌਂਸਲ ਨੇ ਬਾਰ ਐਸੋਸੀਏਸ਼ਨ ਆਫ ਦਿੱਲੀ ਨੂੰ ਹੜਤਾਲ ਖਤਮ ਕਰਨ ਲਈ ਕਿਹਾ ਸੀ, ਪਰ ਦਿੱਲੀ ਪੁਲਸ ਦਾ ਵਿਹਾਰ ਦੇਖਣ ਤੋਂ ਬਾਅਦ ਉਹ ਚੁੱਪ ਨਹੀਂ ਰਹਿ ਸਕਦੀ।
ਉਨ੍ਹਾ ਕਿਹਾ ਕਿ ਪੁਲਸ ਵਾਲੇ ਡਿਊਟੀ ਤੋਂ ਗੈਰ-ਹਾਜ਼ਰ ਰਹੇ, ਉਨ੍ਹਾਂ ਨਾਅਰੇ ਲਾਏ, ਗੰਦੀ ਭਾਸ਼ਾ ਵਰਤੀ ਤੇ ਸਰੇਆਮ ਵਕੀਲਾਂ ਨੂੰ ਖਤਮ ਕਰਨ ਦੀਆਂ ਧਮਕੀਆਂ ਦਿੱਤੀਆਂ। ਕੌਂਸਲ ਨੇ ਮੰਗ ਕੀਤੀ ਕਿ ਪੁਲਸ ਦੇ ਗੈਰ-ਕਾਨੂੰਨੀ ਪ੍ਰੋਟੈੱਸਟ ਦੇ ਯੋਜਨਾਕਾਰਾਂ ਦਾ ਪਤਾ ਲਾਉਣ ਲਈ ਉਚ-ਪੱਧਰੀ ਕਮੇਟੀ ਬਣਾਈ ਜਾਵੇ। ਕੌਂਸਲ ਨੇ ਕਿਹਾ ਕਿ ਜੇ ਦੋਸ਼ੀ ਪੁਲਸ ਅਫਸਰ ਇਕ ਹਫਤੇ ਦੇ ਵਿਚ-ਵਿਚ ਗ੍ਰਿਫਤਾਰ ਨਾ ਕੀਤੇ ਗਏ ਤਾਂ ਉਹ ਪੁਰਅਮਨ ਧਰਨਾ ਸ਼ੁਰੂ ਕਰੇਗੀ।

123 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper