Latest News
ਅਫਗਾਨੀ ਕ੍ਰਿਕਟ ਦੀਵਾਨੇ ਨੂੰ ਮਸੀਂ ਮਿਲਿਆ ਕਮਰਾ

Published on 06 Nov, 2019 11:41 AM.


ਲਖਨਊ : ਅਫਗਾਨੀ ਕ੍ਰਿਕਟ ਦੀਵਾਨੇ ਸ਼ੇਰ ਖਾਨ ਨੂੰ ਇਥੇ ਕਮਰਾ ਲੱਭਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਕਾਗਜ਼ ਸਹੀ ਹੋਣ ਦੇ ਬਾਵਜੂਦ ਹੋਟਲ ਵਿਚ ਕਮਰਾ ਨਾ ਮਿਲਣ 'ਤੇ ਸਵਾ ਅੱਠ ਫੁੱਟ ਦੇ ਸ਼ੇਰ ਖਾਨ ਨੇ ਪੁਲਸ ਤੋਂ ਮਦਦ ਮੰਗੀ। ਏ ਐੱਸ ਪੀ ਪੱਛਮੀ ਵਿਕਾਸ ਚੰਦਰ ਤ੍ਰਿਪਾਠੀ ਨੇ ਦੱਸਿਆ ਕਿ ਉਸ ਦਾ ਹੁਲੀਆ ਦੇਖ ਕੇ ਹੋਟਲ ਵਾਲੇ ਡਰ ਰਹੇ ਸਨ, ਪਰ ਉਸ ਨੂੰ ਚਾਰਬਾਗ ਵਿਚ ਕਮਰਾ ਦਿਵਾ ਦਿੱਤਾ ਗਿਆ ਹੈ। ਇਕਾਨਾ ਵਿਚ ਵੈੱਸਟ ਇੰਡੀਜ਼ ਤੇ ਅਫਗਾਨਿਸਤਾਨ ਵਿਚਾਲੇ ਬੁੱਧਵਾਰ ਤੋਂ ਵਨ ਡੇ ਸੀਰੀਜ਼ ਸ਼ੁਰੂ ਹੋ ਰਹੀ ਹੈ। ਦੋਹਾਂ ਟੀਮਾਂ ਨੇ ਟੀ-20 ਮੈਚ ਵੀ ਖੇਡਣੇ ਹਨ। ਸਾਰੇ ਮੈਚ ਲਖਨਊ ਵਿਚ ਹੋਣੇ ਹਨ। ਸ਼ੇਰ ਖਾਨ ਪਹਿਲਾਂ ਵੀ ਭਾਰਤ ਆ ਚੁੱਕਾ ਹੈ।

161 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper